ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਡਿਆਲਾ ਗੁਰੂ: ਕਿਸਾਨਾਂ ਨੇ ਮੋਦੀ, ਸ਼ਾਹ ਤੇ ਖੱਟਰ ਦੇ ਪੁਤਲੇ ਫੂਕੇ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 23 ਫਰਵਰੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਫਤਹਿਪੁਰ ਰਾਜਪੂਤਾਂ ਵਿਖੇ ਕੁੱਲ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਅਣਾ ਦੇ ਮੁੱਖ...
Advertisement

ਸਿਮਰਤਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 23 ਫਰਵਰੀ

Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਅੱਜ ਫਤਹਿਪੁਰ ਰਾਜਪੂਤਾਂ ਵਿਖੇ ਕੁੱਲ ਹਿੰਦ ਕਿਸਾਨ ਸਭਾ ਅਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਅਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਅਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੂੰ ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰ, ਭੁਪਿੰਦਰ ਸਿੰਘ ਤੀਰਥਪੁਰ ਅਤੇ ਤਰਸੇਮ ਸਿੰਘ ਨੰਗਲ ਨੇ ਪੰਜਾਬ ਦੇ ਕਿਸਾਨਾਂ ਉੱਤੇ ਹਰਿਅਣਾ ਸਰਕਾਰ ਵੱਲੋਂ ਕੀਤੇ ਗਏ ਤਸ਼ੱਦਦ ਅਤੇ ਨੌਜਵਾਨ ਦੀ ਸ਼ਹਾਦਤ ਦੀ ਨਿਖੇਧੀ ਕੀਤੀ। ਪ੍ਰਦਰਸ਼ਨ ਵਿੱਚ ਗੁਰਮੇਜ ਸਿੰਘ ਮੱਖਣਵਿੰਡੀ, ਕਰਨੈਲ ਸਿੰਘ ਨਵਾਂ ਪਿੰਡ, ਧਰਮਿੰਦਰ ਸਿੰਘ ਕਿਲਾ, ਹਰਜੀਤ ਸਿੰਘ ਨਿਜਾਮਪੁਰ, ਜਸਵਿੰਦਰ ਸਿੰਘ ਨਬੀਪੁਰ, ਮਹਿਲ ਸਿੰਘ, ਪ੍ਰਤਾਪ ਸਿੰਘ ਛਾਪਾ, ਬਿਕਰਮਜੀਤ ਸਿੰਘ, ਮੰਗਲ ਸਿੰਘ ਫਤਿਹਪੁਰ ਰਾਜਪੂਤਾਂ ਤੇ ਭੁਪਿੰਦਰ ਸਿੰਘ ਜੌਹਲ ਮੌਜੂਦ ਸਨ।

Advertisement
Show comments