ਜੰਡਿਆਲਾ ਗੁਰੂ: ਗਾਹਕ ਬਣ ਕੇ ਆਇਆ ਅਣਪਛਾਤਾ ਦੁਕਾਨ ’ਚੋਂ 35 ਹਜ਼ਾਰ ਰੁਪਏ ਚੋਰੀ ਕਰਕੇ ਫ਼ਰਾਰ
ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 1 ਜੂਨ ਇਥੇ ਤਰਨ ਤਾਰਨ ਬਾਈਪਾਸ ਉਤੇ ਸਥਿਤ ਭਾਂਡਿਆਂ ਦੀ ਦੁਕਾਨ ਵਿੱਚ ਗਾਹਕ ਬਣ ਕੇ ਆਏ ਵਿਅਕਤੀ ਨੇ ਗੱਲੇ ਵਿੱਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਿਆ। ਪੀੜਿਤ ਗੌਰਵ ਸ਼ਰਮਾ ਨੇ ਦੱਸਿਆ...
Advertisement
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਜੂਨ
Advertisement
ਇਥੇ ਤਰਨ ਤਾਰਨ ਬਾਈਪਾਸ ਉਤੇ ਸਥਿਤ ਭਾਂਡਿਆਂ ਦੀ ਦੁਕਾਨ ਵਿੱਚ ਗਾਹਕ ਬਣ ਕੇ ਆਏ ਵਿਅਕਤੀ ਨੇ ਗੱਲੇ ਵਿੱਚੋਂ 35 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਿਆ। ਪੀੜਿਤ ਗੌਰਵ ਸ਼ਰਮਾ ਨੇ ਦੱਸਿਆ ਉਸ ਦੀਆਂ ਤਰਨ ਤਾਰਨ ਬਾਈਪਾਸ ਇਲਾਕੇ ਵਿੱਚ ਆਹਮੋ-ਸਾਹਮਣੇ ਭਾਂਡਿਆਂ ਦੀਆਂ ਦੋ ਦੁਕਾਨਾਂ ਹਨ ਅਤੇ ਬਾਅਦ ਦੁਪਹਿਰ ਕਰੀਬ 1 ਵਜੇ ਉਸ ਦੀ 10 ਸਾਲ ਦੀ ਧੀ ਦੁਕਾਨ 'ਤੇ ਇਕੱਲੀ ਸੀ। ਇਸ ਮੌਕੇ ਅਣਪਛਾਤਾ ਵਿਅਕਤੀ ਮੋਟਰਸਾਈਕਲ ਪੀਬੀ 46 ਏਐੱਚ 1352 'ਤੇ ਆਇਆ ਅਤੇ ਉਸ ਨੇ ਲੜਕੀ ਨੂੰ ਭਾਂਡੇ ਦਿਖਾਉਣ ਲਈ ਕਿਹਾ। ਲੜਕੀ ਜਦੋਂ ਸਾਹਮਣੀ ਦੂਜੀ ਦੁਕਾਨ ਤੋਂ ਸਾਮਾਨ ਲੈਣ ਗਈ ਤਾਂ ਅਣਪਛਾਤੇ ਨੇ ਉਸ ਦੇ ਗਲੇ ਵਿੱਚੋਂ 35,000 ਰੁਪਏ ਕੱਢ ਲਏ ਤੇ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਚੌਕੀ ਇੰਚਾਰਜ ਏਐੱਸਆਈ ਰਾਜਬੀਰ ਸਿੰਘ ਨੇ ਕਿਹਾ ਜਾਂਚ ਕੀਤੀ ਜਾ ਰਹੀ ਹੈ।
Advertisement