ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਯੋਗ ਸੰਸਥਾਨ ਨੇ ਸਵਰਗੀ ਪ੍ਰਕਾਸ਼ ਲਾਲ ਦੀ ਯਾਦ ਵਿੱਚ ਸਮਰਿਤੀ ਦਿਵਸ ਮਨਾਇਆ

ਭਾਰਤੀ ਯੋਗ ਸੰਸਥਾਨ ਦੇ ਸਾਧਕਾਂ ਨੇ ਅੱਜ ਪ੍ਰਣ ਕੀਤਾ ਹੈ ਕਿ ਉਹ ਸੰਸਥਾ ਦੇ ਸੰਸਥਾਪਕ ਸਵਰਗੀ ਸ੍ਰੀ ਪ੍ਰਕਾਸ਼ ਲਾਲ ਦੇ ਸੰਕਲਪ ਕਿ ਯੋਗ ਰਾਹੀਂ ਲੋਕਾਂ ਨੂੰ ‘ਜੀਓ ਅਤੇ ਜੀਵਨ ਦਿਓ’ ਦੀ ਮੁਹਿੰਮ ਨੂੰ ਅਗਾਂਹ ਵਧਾਉਂਦੇ ਰਹਿਣਗੇ। ਇਥੇ ਰਣਜੀਤ ਐਵੇਨਿਊ ਸਥਿਤ...
Advertisement

ਭਾਰਤੀ ਯੋਗ ਸੰਸਥਾਨ ਦੇ ਸਾਧਕਾਂ ਨੇ ਅੱਜ ਪ੍ਰਣ ਕੀਤਾ ਹੈ ਕਿ ਉਹ ਸੰਸਥਾ ਦੇ ਸੰਸਥਾਪਕ ਸਵਰਗੀ ਸ੍ਰੀ ਪ੍ਰਕਾਸ਼ ਲਾਲ ਦੇ ਸੰਕਲਪ ਕਿ ਯੋਗ ਰਾਹੀਂ ਲੋਕਾਂ ਨੂੰ ‘ਜੀਓ ਅਤੇ ਜੀਵਨ ਦਿਓ’ ਦੀ ਮੁਹਿੰਮ ਨੂੰ ਅਗਾਂਹ ਵਧਾਉਂਦੇ ਰਹਿਣਗੇ। ਇਥੇ ਰਣਜੀਤ ਐਵੇਨਿਊ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿੱਚ ਉਨ੍ਹਾਂ ਦੀ ਯਾਦ ’ਚ ਸਮ੍ਰਿਤੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਪ੍ਰਕਾਸ਼ ਲਾਲ ਦੀ ਤਸਵੀਰ ’ਤੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਅਤੇ ਦੀਪ ਜਗਾ ਕੇ ਕੀਤੀ ਗਈ। ਸੰਸਥਾ ਦੀ ਸਥਾਨਕ ਇਕਾਈ ਦੇ ਸਰਪ੍ਰਸਤ ਵਰਿੰਦਰ ਧਵਨ, ਸੂਬਾਈ ਕਮੇਟੀ ਦੇ ਮੈਂਬਰ ਸਤੀਸ਼ ਮਹਾਜਨ, ਮਨਮੋਹਨ ਕਪੂਰ, ਸਥਾਨਕ ਇਕਾਈ ਦੇ ਜ਼ਿਲ੍ਹਾ ਮੁਖੀਆ ਵਿਚ ਸ਼ਾਮਲ ਮਾਸਟਰ ਮੋਹਨ ਲਾਲ, ਸੁਨੀਲ ਕਪੂਰ, ਪ੍ਰਮੋਦ ਸੋਢੀ ਤੇ ਗਿਰਧਾਰੀ ਲਾਲ ਨੇ ਦੀਪ ਜਗਾਇਆ। ਇਸ ਮੌਕੇ ਸ੍ਰੀਮਤੀ ਸੁਨੀਤਾ ਸੇਠੀ ਨੇ ਭਜਨ ਗਾਇਆ।

ਸ੍ਰੀ ਧਵਨ ਨੇ ਅਭਿਆਸੀਆਂ ਨੂੰ ਸਵਰਗੀ ਪ੍ਰਕਾਸ਼ ਲਾਲ ਨਾਲ ਬਿਤਾਏ ਪਲਾਂ ਅਤੇ ਉਨ੍ਹਾਂ ਦੀਆਂ ਯਾਦਾਂ ਅਤੇ ਯੋਗ ਰਾਹੀਂ ਉਨ੍ਹਾਂ ਵੱਲੋਂ ਕੀਤੇ ਗਏ ਲੋਕ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਮੂਹ ਸਾਧਕਾਂ ਨਾਲ ਪ੍ਰਣ ਲਿਆ ਕਿ ਉਹ ਮੁਫ਼ਤ ਯੋਗਾ ਰਾਹੀਂ ਸਵਰਗੀ ਸ੍ਰੀ ਪ੍ਰਕਾਸ਼ ਲਾਲ ਦੇ ਲੋਕ ਭਲਾਈ ਦੇ ਕਾਰਜ ਨੂੰ ਅੱਗੇ ਵਧਾਉਂਦੇ ਰਹਿਣਗੇ। ਇਸ ਮੌਕੇ ਸਾਧਕਾਂ ਨੂੰ ਪ੍ਰਾਣਾਯਾਮ ਅਤੇ ਧਿਆਨ ਸਾਧਨਾ ਦਾ ਅਭਿਆਸ ਕਰਵਾਇਆ ਗਿਆ।

Advertisement

ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਸ੍ਰੀ ਪ੍ਰਕਾਸ਼ ਲਾਲ ਨੇ ਦਿੱਲੀ ਵਿੱਚ ਪਹਿਲਾ ਮੁਫ਼ਤ ਯੋਗ ਸਾਧਨਾ ਕੇਂਦਰ ਸਥਾਪਤ ਕੀਤਾ। ਉਨ੍ਹਾਂ ਦੇ ਦ੍ਰਿੜ ਇਰਾਦੇ, ਨਿਰਸਵਾਰਥ ਜਨ ਭਲਾਈ ਦੀ ਭਾਵਨਾ ਅਤੇ ਸਖ਼ਤ ਮਿਹਨਤ ਕਾਰਨ, ਅੱਜ ਭਾਰਤੀ ਯੋਗ ਸੰਸਥਾਨ ਦੀਆਂ 4000 ਤੋਂ ਵੱਧ ਮੁਫ਼ਤ ਸ਼ਾਖਾਵਾਂ ਦੇਸ਼-ਵਿਦੇਸ਼ ਵਿੱਚ ਚੱਲ ਰਹੀਆਂ ਹਨ।

Advertisement