ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀ ਯੋਗ ਸੰਸਥਾਨ ਨੇ 59ਵਾਂ ਯੋਗ ਦਿਵਸ ਮਨਾਇਆ

ਲੋਕਾਂ ਨੂੰ ਸਿਹਤਮੰਦ ਜੀਵਨ ਲਈ ਯੋਗਾ ਅਪਣਾਉਣ ਲਈ ਪ੍ਰੇਰਿਆ
Advertisement

ਭਾਰਤੀ ਯੋਗ ਸੰਸਥਾਨ ਨੇ ਅੱਜ ਦਸਹਿਰੇ ਅਤੇ ਗਾਂਧੀ ਜਯੰਤੀ ਮੌਕੇ ਸੰਸਥਾ ਦਾ 59ਵਾਂ ਯੋਗ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਯੋਗ ਅਪਣਾਉਣ ਵਾਸਤੇ ਪ੍ਰੇਰਿਤ ਕੀਤਾ ਗਿਆ। ਸਥਾਨਕ ਕੰਪਨੀ ਬਾਗ ਵਿਚ ਸਵੇਰੇ ਸਵਾ ਪੰਜ ਤੋਂ ਦੋ ਘੰਟਿਆਂ ਲਈ ਆਯੋਜਿਤ ਯੋਗ ਦਿਵਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਯੋਗ ਅਭਿਆਸੀਆਂ ਨੇ ਹਿੱਸਾ ਲਿਆ। ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਪ੍ਰਕਾਸ਼ ਲਾਲ ਦੀ ਤਸਵੀਰ ਅੱਗੇ ਫੁੱਲ ਭੇਟ ਕੀਤੇ ਗਏ ਅਤੇ ਦੀਪ ਜਗਾਏ। ਵੀਰੇਂਦਰ ਧਵਨ, ਸਤੀਸ਼ ਮਹਾਜਨ, ਸੁਨੀਲ ਕਪੂਰ, ਪ੍ਰਮੋਦ ਸੋਢੀ, ਮਾਸਟਰ ਮੋਹਨ ਲਾਲ ਅਤੇ ਗਿਰਧਾਰੀ ਲਾਲ ਨੇ ਦੀਪ ਜਗਾਏ ਅਤੇ ਸਵਰਗੀ ਸੰਸਥਾਪਕ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਸਟਰ ਮੋਹਨ ਲਾਲ ਨੇ ਭਜਨ ਗਾਇਨ ਕੀਤਾ।

Advertisement

ਯੋਗ ਦਿਵਸ ਮੌਕੇ ਆਪਣੇ ਸੰਬੋਧਨ ਵੀਰੇਂਦਰ ਧਵਨ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਯੋਗ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਯੋਗਾ ਰਾਹੀਂ ਸਿਹਤਮੰਦ ਜੀਵਨ ਜਿਉਣ ਅਤੇ ਦੂਜਿਆਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਿਤ ਕੀਤਾ। ਸੂਬਾਈ ਕਮੇਟੀ ਦੇ ਮੈਂਬਰ ਸਤੀਸ਼ ਮਹਾਜਨ ਨੇ ਦੱਸਿਆ ਕਿ ਭਾਰਤੀ ਯੋਗਾ ਸੰਸਥਾ ਸ਼ਹਿਰ ਵਿੱਚ ਕਰੀਬ 75 ਮੁਫਤ ਕੇਂਦਰ ਚਲਾ ਰਹੀ ਹੈ, ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਰੋਜ਼ਾਨਾ ਯੋਗਾ ਅਭਿਆਸ ਅਤੇ ਪ੍ਰਾਣਾਯਾਮ ਕਰਵਾਇਆ ਜਾਂਦੇ ਹਨ। ਇਨ੍ਹਾਂ ਕੇਂਦਰਾਂ ਨੂੰ ਸਿਆਸੀ ਪ੍ਰਭਾਵ ਤੋਂ ਦੂਰ ਰੱਖਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਿਹਤਮੰਦ ਅਤੇ ਰੋਗ-ਮੁਕਤ ਜੀਵਨ ਲਈ ਯੋਗਾ ਅਪਣਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸੰਸਥਾ ਵੱਲੋਂ ਸਟਾਲ ਵੀ ਲਗਾਇਆ ਗਿਆ ਜਿੱਥੇ ਯੋਗਾ ਸਮੱਗਰੀ, ਸੰਸਥਾ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਅਤੇ ਸੰਸਥਾ ਦੁਆਰਾ ਨਿਰਮਿਤ ਉਤਪਾਦ ਵਿਕਰੀ ਲਈ ਉਪਲਬਧ ਸਨ।

Advertisement
Show comments