ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਡਿਆਲਾ ਗੁਰੂ ਵਿੱਚ ਮੀਂਹ ਕਾਰਨ ਮਕਾਨ ਦੀ ਕੰਧ ਡਿੱਗੀ; ਲੈਂਟਰ ਵਿੱਚ ਤਰੇੜਾਂ ਪਈਆਂ

ਮਕਾਨ ਮਾਲਕ ਵੱਲੋਂ ਮਦਦ ਦੀ ਗੁਹਾਰ
ਅਵਤਾਰ ਸਿੰਘ ਮਕਾਨ ਦੀ ਡਿੱਗੀ ਹੋਈ ਕੰਧ ਬਾਰੇ ਜਾਣਕਾਰੀ ਦਿੰਦਾ ਹੋਇਆ। -ਫੋਟੋ: ਬੇਦੀ
Advertisement

ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਾਨਕ ਤਰਨ ਤਾਰਨ ਬਾਈਪਾਸ ਨੇੜੇ ਇੱਕ ਮਕਾਨ ਦੀ ਕੰਧ ਡਿੱਗ ਪਈ ਅਤੇ ਲੈਂਟਰ ਵਿੱਚ ਵੀ ਤਰੇੜਾਂ ਗਈਆਂ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।

ਮਕਾਨ ਮਾਲਕ ਅਵਤਾਰ ਸਿੰਘ ਨੇ ਦੱਸਿਆ ਉਹ ਆਪਣੇ ਘਰ ਵਿੱਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਅਤੇ ਨਾਲ ਲੱਗਦੇ ਖੇਤਾਂ ਵਿੱਚ ਪਾਣੀ ਭਰ ਗਿਆ ਤੇ ਉਸ ਦੇ ਘਰ ਦੀ ਕੰਧ ਥੱਲਿਓਂ ਮਿੱਟੀ ਖਿਸਕਣ ਕਾਰਨ ਉਸ ਦੇ ਘਰ ਦੀ ਲਗਪਗ 20-25 ਫੁੱਟ ਲੰਬੀ ਕੰਧ ਡਿੱਗ ਪਈ। ਮਕਾਨ ਮਾਲਕ ਅਵਤਾਰ ਸਿੰਘ ਨੇ ਬਹੁਤ ਹੀ ਮਾਯੂਸੀ ਦੀ ਹਾਲਤ ਵਿੱਚ ਕਿਹਾ ਉਹ ਆਪਣਾ ਗੁਜ਼ਾਰਾ ਕਰਨ ਲਈ ਆਪਣੇ ਘਰ ਦੇ ਵਿੱਚ ਹੀ ਛੋਟੀ ਜਿਹੀ ਕਰਾਨੀ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਦੀ ਮਾਲੀ ਹਾਲਤ ਵੀ ਬਹੁਤੀ ਚੰਗੀ ਨਹੀਂ ਹੈ। ਉਸ ਨੇ ਦੱਸਿਆ ਕੁਝ ਦਿਨ ਪਹਿਲਾਂ ਹੀ ਚੋਰ ਉਸ ਦੇ ਘਰ ਵਿੱਚ ਲੱਗਿਆ ਸਬਮਰਸੀਬਲ ਪੰਪ ਚੋਰੀ ਕਰਕੇ ਲੈ ਗਏ ਅਤੇ ਹੁਣ ਉਸ ਉੱਪਰ ਇਹ ਕੁਦਰਤੀ ਕਰੋਪੀ ਆ ਗਈ ਹੈ। ਉਸ ਦੇ ਮਕਾਨ ਦਾ ਲੈਂਟਰ ਵੀ ਨੁਕਸਾਨਿਆ ਗਿਆ ਹੈ ਅਤੇ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਜਿਸ ਕਾਰਨ ਉਸ ਨੂੰ ਆਪਣਾ ਪਰਿਵਾਰ ਕਿਤੇ ਹੋਰ ਛੱਡਣਾ ਪਿਆ ਹੈ।

Advertisement

ਸ਼ਿਵ ਸੈਨਾ ਬਾਲ ਠਾਕਰੇ ਜੰਡਿਆਲਾ ਗੁਰੂ ਦੇ ਪ੍ਰਧਾਨ ਅਤੇ ਸਮਾਜ ਸੇਵਕ ਰਜਿੰਦਰ ਨੀਟੂ ਨੇ ਕਿਹਾ ਕਿ ਅਵਤਾਰ ਸਿੰਘ ਦੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਦੂਜਾ ਹੁਣ ਉਸ ਦਾ ਇਹ ਭਾਰੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਅਵਤਾਰ ਸਿੰਘ ਦਾ ਨੁਕਸਾਨ ਹੋਣ ਤੋਂ ਬਾਅਦ ਕੋਈ ਵੀ ਸਿਆਸੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਸ ਦੀ ਸਾਰ ਲੈਣ ਨਹੀਂ ਪਹੁੰਚਿਆ। ਉਨ੍ਹਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਵਤਾਰ ਸਿੰਘ ਦੀ ਮਦਦ ਕਰਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ।

Advertisement
Show comments