ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਕਾਰ ਜਬਰ ਵਿਰੋਧੀ ਰਵੱਈਏ ’ਤੇ ਉਤਰੀ: ਪੰਧੇਰ

ਪੰਜਾਬ ਭਰ ਵਿਚ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇ
Advertisement

ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਬਿਜਲੀ ਸੋਧ ਬਿਲ -2025 ਦਾ ਖਰੜਾ ਰੱਦ ਕਰਾਉਣ ਲਈ ਮੋਰਚੇ ਵਲੋਂ ਇਕ ਤੋਂ ਤਿੰਨ ਦੋ ਘੰਟੇ ਰੇਲ ਰੋਕੋ ਮੁਹਿੰਮ ਕੀਤੀ ਜਾਣੀ ਹੈ ਜਿਸ ਨੂੰ ਅਸਫਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਨਾਲ ਰਲ ਕੇ ਰਾਤ ਤੋਂ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਤਹਿਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ, ਰੋਪੜ, ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਕਿਸਾਨ ਆਗੂਆਂ ਦੇ ਘਰਾਂ ’ਤੇ ਛਾਪੇਮਾਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਇੱਕ ਤੋਂ ਤਿੰਨ ਵਜੇ ਦੋ ਘੰਟਿਆਂ ਦੇ ਰੇਲ ਰੋਕੋ ਮੁਹਿੰਮ ਦੌਰਾਨ 80% ਰੇਲ ਟਰੈਕਾਂ ’ਤੇ ਰੇਲਾਂ ਹੀ ਨਹੀਂ ਚੱਲਣੀਆਂ ਸਨ। ਮੁੱਖ ਰੇਲ ਟਰੈਕ ’ਤੇ ਕੁਝ ਰੇਲ ਗੱਡੀਆਂ ਰੁਕ ਸਕਦੀਆਂ ਸਨ ਪਰ ਮਾਨ ਸਰਕਾਰ ਜਬਰ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੇ ਇਸ ਜਬਰ ਵਿਰੋਧੀ ਰਵੱਈਏ ਦੀ ਜ਼ੋਰਦਾਰ ਢੰਗ ਨਾਲ ਆਲੋਚਨਾ ਕਰਨੀ ਚਾਹੀਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਜਬਰ ਦੇ ਵਿਰੁੱਧ ਅੱਗੇ ਆਉਣਾ ਚਾਹੀਦਾ ਹੈ।

Advertisement

Advertisement
Show comments