ਕਸਬਾ ਰਈਆ ਨੇੜੇ ਪਿੰਡ ਨਿੱਜਰ ’ਚ ਪੁਲੀਸ ਮੁਕਾਬਲੇ ਵਿੱਚ ਗੈਂਗਸਟਰ ਢੇਰ
ਸੋਮਵਾਰ ਵੱਡੇ ਤੜਕੇ ਹੋਇਆ ਮੁਕਾਬਲਾ, ਪਿੰਡ ਧੂਲਕਾ ਦੇ ਮਨਜੀਤ ਸਿੰਘ ਦੀ ਹੱਤਿਆ ’ਚ ਸ਼ਾਮਲ ਸੀ ਗੈਂਗਸਟਰ
Advertisement
ਇਥੋਂ ਨੇੜੇ ਪਿੰਡ ਨਿੱਜਰ ਵਿੱਚ ਸੋਮਵਾਰ ਵੱਡੇ ਤੜਕੇ ਪੁਲੀਸ ਨਾਲ ਹੋਏ ਮੁਕਾਬਲੇ ਵਿਚ ਗੈਂਗਸਟਰ ਮਾਰਿਆ ਗਿਆ ਜਿਸ ਦੀ ਅਜੇ ਸ਼ਨਾਖਤ ਨਹੀਂ ਹੋਈ। ਘਟਨਾ ਸਥਾਨ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਪੁੱਜੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਗੈਂਗਸਟਰ ਨੇ ਗੋਲੀਆਂ ਮਾਰ ਕੇ ਪਿੰਡ ਧੂਲਕਾ ਦੇ ਮਨਜੀਤ ਸਿੰਘ ਦੀ ਹੱਤਿਆ ਕੀਤੀ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਸੂਤਰਾਂ ਮੁਤਾਬਕ ਡੀਆਈਜੀ ਜਲਦੀ ਹੀ ਮੌਕੇ ’ਤੇ ਪਹੁੰਚ ਰਹੇ ਹਨ ਤੇ ਪ੍ਰੈਸ ਕਾਨਫਰੰਸ ਕਰਕੇ ਹੋਰ ਵੇਰਵੇ ਸਾਂਝੇ ਕੀਤੇ ਜਾਣਗੇ।
Advertisement
Advertisement
