ਹੈਰੋਇਨ ਸਣੇ ਚਾਰ ਕਾਬੂ
ਨਿੱਜੀ ਪੱਤਰ ਪ੍ਰੇਰਕ ਕਾਦੀਆਂ, 2 ਮਾਰਚ ਥਾਣਾ ਕਾਦੀਆਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਡਾ, ਇਕ ਹਜ਼ਾਰ ਰੁਪਏ ਅਤੇ ਖਾਲੀ ਲਿਫਾਫਿਆਂ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਹੈ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ...
Advertisement
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 2 ਮਾਰਚ
Advertisement
ਥਾਣਾ ਕਾਦੀਆਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ 10 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਡਾ, ਇਕ ਹਜ਼ਾਰ ਰੁਪਏ ਅਤੇ ਖਾਲੀ ਲਿਫਾਫਿਆਂ ਸਣੇ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਹੈ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਨਰੈਣ ਸਿੰਘ ਵਾਸੀ ਪਿੰਡ ਭੰਗਵਾ ਅਤੇ ਰਕੇਸ ਕੁਮਾਰ ਉਰਫ ਮਾਊ ਵਾਸੀ ਸੰਤ ਨਗਰ ਕਾਦੀਆਂ ਵਜੋਂ ਹੋਈ। ਇਸੇ ਤਰ੍ਹਾਂ ਥਾਣਾ ਸੇਖਵਾਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ 6 ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰਾਨਿਕ ਕੰਡੇ ਸਣੇ ਕਾਬੂ ਕੀਤਾ ਹੈ। ਏਐੱਸਆਈ ਰਾਜਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸਹਿਰਾਜ ਵਾਸੀ ਪਿੰਡ ਛੀਨਾ ਰੇਲ ਵਾਲਾ ਅਤੇ ਅਜੇ ਵਾਸੀ ਨੌਸ਼ਹਿਰਾ ਮੱਝਾ ਸਿੰਘ ਵਜੋਂ ਹੋਈ।
Advertisement