ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਂਸਰ ਪੀੜਤ ਬਜ਼ੁਰਗ ਦੇ ਕਤਲ ਮਾਮਲੇ ਵਿੱਚ ਚਾਰ ਗ੍ਰਿਫ਼ਤਾਰ

ਟ੍ਰਬਿਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 18 ਜੁਲਾਈ ਇੰਦਰਾ ਕਲੋਨੀ ਵਿਚ ਬੀਤੇ ਕੱਲ੍ਹ ਇਕ ਕੈਂਸਰ ਪੀੜਤ ਬਜ਼ੁਰਗ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਕਤਲ ਕੇਸ ਨੂੰ ਕੁਝ ਹੀ ਘੰਟਿਆਂ ਵਿੱਚ ਹੱਲ...
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 18 ਜੁਲਾਈ

Advertisement

ਇੰਦਰਾ ਕਲੋਨੀ ਵਿਚ ਬੀਤੇ ਕੱਲ੍ਹ ਇਕ ਕੈਂਸਰ ਪੀੜਤ ਬਜ਼ੁਰਗ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਕਤਲ ਕੇਸ ਨੂੰ ਕੁਝ ਹੀ ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕੀਤਾ ਹੈ।

ਇਸ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਦੀਪਕ ਉਰਫ ਸੰਨੀ ਉਰਫ ਚਿੱਚੜ, ਲਵਪ੍ਰੀਤ ਸਿੰਘ ਉਰਫ ਕਲਟਾ ,ਕੇਵਲ ਮਸੀਹ ਉਰਫ ਸੰਨੀ ਅਤੇ ਅਜੈ ਵਜੋਂ ਹੋਈ ਹੈ। ਇਹਨਾਂ ਵਿਚੋਂ ਦੋ ਅੰਮ੍ਰਿਤਸਰ ਅਤੇ ਦੋ ਬਟਾਲਾ ਨਾਲ ਸਬੰਧਤ ਹਨ। ਇਨ੍ਹਾਂ ਕੋਲੋਂ 35,000 ਰੁਪਏ ਦੀ ਨਕਦੀ, ਦੋ ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਬੀਤੇ ਕੱਲ੍ਹ ਲਗਭਗ 67 ਸਾਲਾਂ ਦੇ ਗੁਲਸ਼ਨ ਸਿੰਘ ਸੋਢੀ ਦਾ ਉਸ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਹ ਕੈਂਸਰ ਪੀੜਤ ਸਨ। ਇਸ ਮਾਮਲੇ ਵਿੱਚ ਮ੍ਰਿਤਕ ਦੀ ਬੇਟੀ ਅਨਾਰਿਕਾ ਵਾਸੀ ਪਠਾਨਕੋਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 35,000 ਰੁਪਏ ਦੀ ਨਕਦੀ ,ਦੋ ਮੋਬਾਇਲ ਫੋਨ, ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

Advertisement
Tags :
ਕੈਂਸਰਗ੍ਰਿਫ਼ਤਾਰਪੀੜਤਬਜ਼ੁਰਗਮਾਮਲੇਵਿੱਚ
Show comments