ਹੜ੍ਹਾਂ ਦੀ ਮਾਰ; ਪੀੜਤਾ ਲੋਕਾਂ ਅਤੇ ਬਿਮਾਰ ਪਸ਼ੂਆਂ ਲਈ ਲਾਏ ਗਏ ਮੈਡੀਕਲ ਤੇ ਵੈਟਨਰੀ ਕੈਂਪ
ਹੜ੍ਹਾਂ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਤੋਂ ਬਾਅਦ ਅਤੇ ਰਾਹਤ ਸਮਗਰੀ ਵੰਡਣ ਦੀ ਚੱਲ ਰਹੀ ਨਿਰੰਤਰਤਾ ਦੇ ਦੌਰਾਨ ਬੀਐੱਸਐੱਫ਼ ਵੱਲੋਂ ਸਰਹੱਦੀ ਖੇਤਰ ਦੇ ਵਸਨੀਕਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਦੇ ਬਿਮਾਰ ਪਸ਼ੂਆਂ ਦਾ ਇਲਾਜ ਕਰਨ ਵਾਸਤੇ ਵੀ ਮੈਡੀਕਲ...
Advertisement
ਹੜ੍ਹਾਂ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਤੋਂ ਬਾਅਦ ਅਤੇ ਰਾਹਤ ਸਮਗਰੀ ਵੰਡਣ ਦੀ ਚੱਲ ਰਹੀ ਨਿਰੰਤਰਤਾ ਦੇ ਦੌਰਾਨ ਬੀਐੱਸਐੱਫ਼ ਵੱਲੋਂ ਸਰਹੱਦੀ ਖੇਤਰ ਦੇ ਵਸਨੀਕਾਂ ਦੀ ਸਿਹਤ ਸੰਭਾਲ ਅਤੇ ਉਨ੍ਹਾਂ ਦੇ ਬਿਮਾਰ ਪਸ਼ੂਆਂ ਦਾ ਇਲਾਜ ਕਰਨ ਵਾਸਤੇ ਵੀ ਮੈਡੀਕਲ ਅਤੇ ਵੈਟਨਰੀ ਕੈਂਪ ਲਗਾਏ ਜਾ ਰਹੇ ਹਨ।
ਇਸਦਾ ਖੁਲਾਸਾ ਬੀਐਸਐਫ ਦੇ ਇੱਕ ਉੱਚ ਅਧਿਕਾਰੀ ਵੱਲੋਂ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਦੂਜੇਵਾਲ ,ਅੰਮ੍ਰਿਤਸਰ ਦੇ ਪਿੰਡ ਮੰਜ, ਤਰਨ ਤਾਰਨ ਦੇ ਪਿੰਡ ਹਵੇਲੀਆਂ ਤੇ ਰਾਜੋਕੇ ਅਤੇ ਫਿਰੋਜ਼ਪੁਰ ਦਾ ਪਿੰਡ ਐਚ ਐਸ ਵਾਲਾ ਤੇ ਫਾਜ਼ਿਲਕਾ ਦਾ ਪਿੰਡ ਲੱਖਾ ਅਸਲੀ ਵਿੱਚ ਅਜਿਹੇ ਕੈਂਪ ਲਾਏ ਗਏ ਹਨ।
Advertisement
ਉਨ੍ਹਾਂ ਦੱਸਿਆ ਕਿ ਬੀਤੇ ਕੱਲ ਅੰਮ੍ਰਿਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਲਾਏ ਗਏ ਮੈਡੀਕਲ ਕੈਂਪ ਦੌਰਾਨ 1000 ਤੋਂ ਵੱਧ ਹੜ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਮਦਦ ਮੁਹਈਆ ਕੀਤੀ ਗਈ ਹੈ।
Advertisement