ਬਿਆਸ ਦਰਿਆ ਨੂੰ ਮੋੜਨ ਵਿਰੁੱਧ ਕਿਸਾਨਾਂ ਦਾ ਵਿਰੋਧ: 26 ਨੂੰ ਟਰੈਕਟਰ ਮਾਰਚ
ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੀ ਟੀਮ ਨੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਇੱਕ ਧਾਰਮਿਕ ਡੇਰੇ ਵੱਲੋਂ ਬਿਆਸ ਦਰਿਆ ਦਾ ਵਹਾਅ ਮੋੜਨ ਦੇ ਰੋਸ ਵਿੱਚ 26 ਸਤੰਬਰ ਨੂੰ ਵੱਖ-ਵੱਖ ਪਿੰਡਾਂ ਤੋਂ ਡੀਸੀ ਦਫਤਰ ਤੱਕ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ। ਅਮਨਦੀਪ ਸਿੰਘ ਮੰਡ (ਜ਼ਿਲ੍ਹਾ ਪ੍ਰਧਾਨ), ਗੁਰਪ੍ਰੀਤ ਸਿੰਘ ਬਲ (ਸੂਬਾ ਵਰਕਿੰਗ ਕਮੇਟੀ ਮੈਂਬਰ) ਅਤੇ ਜਸਵਿੰਦਰ ਸਿੰਘ (ਸਾਬਕਾ ਸਰਪੰਚ) ਦੀ ਅਗਵਾਈ ਵਿੱਚ ਹੋਈਆਂ ਇਹ ਮੀਟਿੰਗਾਂ ਵਿੱਚ ਡੇਰੇ ਵੱਲੋਂ ਬਿਆਸ ’ਤੇ ਚੌਥਾ ਬੰਨ੍ਹ ਨੂੰ ਰੋਕਣ ਲਈ ਉਪਰਾਲੇ ਕੀਤੇ ਗਏ।
ਕੌਮੀ ਪ੍ਰਧਾਨ ਬਲਦੇਵ ਸਿੰਘ ਸਿਰਸਾ ਪਹੁੰਚੇ ਅਤੇ ਪਿੰਡਾਂ ਦਾਊਦਪੁਰ, ਮੰਡ ਕੂਕਾ, ਮੰਗਲ ਲਬਾਣਾ, ਟਾਹਲੀ, ਹਬੀਬਵਾਲ, ਲੱਖਣ ਕੇ ਪੱਡੇ ਆਦਿ ਦੇ ਪੰਚਾਂ-ਸਰਪੰਚਾਂ ਅਤੇ ਜਥੇਬੰਦੀਆਂ ਨੇ ਭਰਪੂਰ ਸਮਰਥਨ ਦਿੱਤਾ।
ਬਲਦੇਵ ਸਿੰਘ ਨੇ ਕਿਹਾ ਕਿ ਇਹ ਸਾਰਿਆਂ ਦਾ ਫ਼ਰਜ਼ ਹੈ। ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਗਿਆ ਕਿ ਹਰ ਤਰ੍ਹਾਂ ਨਾਲ ਸ਼ਾਮਲ ਹੋ ਕੇ ਜ਼ਮੀਨਾਂ ਬਚਾਉਣ ਦੀ ਮੁਹਿੰਮ ਨੂੰ ਪੂਰੇ ਪੰਜਾਬ ਅਤੇ ਵਿਸ਼ਵ ਤੱਕ ਪਹੁੰਚਾਇਆ ਜਾਵੇ। ਦਰਿਆ ਨੂੰ ਪੁਰਾਣੀ ਜਗ੍ਹਾ ’ਤੇ ਵਾਪਸ ਕਰਵਾਉਣ ਲਈ ਕੁਰਬਾਨੀਆਂ ਦੇਣ ਤੋਂ ਵੀ ਨਾ ਹਿਚਕਿਚਾਇਆ ਜਾਵੇ।
ਸਾਰੇ ਬੁਲਾਰਿਆਂ ਨੇ ਸੂਬਾ ਅਤੇ ਕੇਂਦਰ ਸਰਕਾਰ ’ਤੇ ਡੇਰੇ ਨੂੰ ਸਪੋਰਟ ਕਰਨ ਦਾ ਇਲਜ਼ਾਮ ਲਗਾਇਆ। 26-27 ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਡੇਰੇ ਪਹੁੰਚਣ ’ਤੇ ਬੇਨਤੀ ਕੀਤੀ ਕਿ ਗਰੀਬ ਕਿਸਾਨਾਂ ਦੀ ਗੱਲ ਸੁਣੋ। ਸਿਆਸਤਦਾਨਾਂ ਦੇ ਡੇਰੇ ਜਾਣ ਨਾਲ ਡੇਰੇ ਨੂੰ ਉਤਸ਼ਾਹ ਮਿਲਦਾ ਹੈ ਪਰ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ।
ਹਾਈਕੋਰਟ ਨੇ ਦਰਿਆ ਨਾਲ ਛੇੜਛਾੜ ਰੋਕੀ ਹੈ,ਪਰ ਡੇਰਾ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ ਅਤੇ ਅਫ਼ਸਰ ਉਸ ਨੂੰ ਢਾਲ ਬਣਾਉਂਦੇ ਹਨ। ਹਾਈਕੋਰਟ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ।
ਮੀਟਿੰਗ ਵਿੱਚ ਨਿਰਮਲ ਸਿੰਘ ਮੰਡ, ਸਰਪੰਚ ਦਰਸ਼ਨ ਸਿੰਘ ਦਾਊਦਪੁਰ, ਹਰਬੰਸ ਸਿੰਘ ਨੰਗਲ ਲੁਬਾਣਾ, ਸੁਖਵਿੰਦਰ ਸਿੰਘ (ਗ੍ਰੀਨ ਸੋਸਾਇਟੀ), ਰਾਜਵੰਤ ਸਿੰਘ, ਇੰਦਰਜੀਤ ਸਿੰਘ, ਜਗਤਾਰ ਸਿੰਘ, ਊਧਮ ਸਿੰਘ, ਭੁਪਿੰਦਰ ਸਿੰਘ ਮੁਗ਼ਲ ਚੱਕ, ਨਿਸ਼ਾਨ ਸਿੰਘ, ਮੱਖਣ ਸਿੰਘ ਮੰਡ ਬੁਤਾਲਾ ਆਦਿ ਹਾਜ਼ਰ ਸਨ।