ਐਨਡੀਪੀਐਸ ਕੇਸਾਂ ਵਿੱਚ ਬਰਾਮਦ ਨਸ਼ੀਲੇ ਪਦਾਰਥ ਪੰਜਾਬ ਪੁਲੀਸ ਡਰੱਗ ਡਿਸਪੋਜ਼ਲ ਕਮੇਟੀ ਨੇ ਨਸ਼ਟ ਕੀਤੇ
ਪੰਜਾਬ ਪੁਲੀਸ ਦੀ ਡਰੱਗ ਡਿਸਪੋਜ਼ਲ ਟੀਮ ਨੇ ਅੱਜ ਇੱਥੇ ਐਨਡੀਪੀਐਸ ਦੇ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੀ ਗਈ ਲਗਪਗ 380 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਟ ਕਰਕੇ ਨਸ਼ਟ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ...
Advertisement
ਪੰਜਾਬ ਪੁਲੀਸ ਦੀ ਡਰੱਗ ਡਿਸਪੋਜ਼ਲ ਟੀਮ ਨੇ ਅੱਜ ਇੱਥੇ ਐਨਡੀਪੀਐਸ ਦੇ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੀ ਗਈ ਲਗਪਗ 380 ਕਿਲੋ ਤੋਂ ਵੱਧ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਅਗਨ ਭੇਟ ਕਰਕੇ ਨਸ਼ਟ ਕੀਤਾ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਪੁਲੀਸ ਦੇ ਵੱਖ ਵੱਖ ਯੂਨਿਟਾਂ ਵੱਲੋਂ 357 ਐਨਡੀਪੀਐਸ ਕੇਸਾਂ ਵਿੱਚ ਵੱਡੀ ਗਿਣਤੀ ਵਿੱਚ ਹੈਰੋਇਨ, ਨਸ਼ੀਲਾ ਪਦਾਰਥ, ਭੁੱਕੀ, ਚਰਸ ਆਈਸ, ਗਾਂਜਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਸਨ, ਜਿਨ੍ਹਾਂ ਨੂੰ ਅੱਜ ਇੱਥੇ ਖੰਨਾ ਪੇਪਰ ਮਿਲ ਦੇ ਬੋਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।
ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ 380 ਕਿਲੋ ਤੋਂ ਵੱਧ ਹੈਰੋਇਨ, 48 ਕਿਲੋ ਤੋਂ ਵੱਧ ਨਸ਼ੀਲਾ ਪਾਊਡਰ, 22 ਕਿੱਲੋ ਤੋਂ ਵੱਧ ਭੁੱਕੀ, 220 ਗ੍ਰਾਮ ਚਰਸ, 662 ਗਰਾਮ ਆਈਸ ਨਸ਼ੀਲਾ ਪਾਊਡਰ, ਅੱਠ ਕਿਲੋ ਤੋਂ ਵੱਧ ਗਾਂਜਾ, 16000 ਤੋਂ ਵੱਧ ਨਸ਼ੀਲੇ ਕੈਪਸੂਲ ਅਤੇ 1 ਲੱਖ 27 ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸ਼ਾਮਲ ਹਨ।
Advertisement
Advertisement