ਸਰਹੱਦ ਨੇੜਿਓਂ ਨਸ਼ੀਲੇ ਪਦਾਰਥ ਤੇ ਅਸਲਾ ਬਰਾਮਦ
ਬੀਐੱਸਐੱਫ (BSF) ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਦੋ ਪਿਸਤੌਲ, ਦੋ ਡਰੋਨ ਅਤੇ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਬੀਐੱਸਐੱਫ ਦੇ ਜਵਾਨਾਂ ਨੇ ਫਿਰੋਜ਼ਪੁਰ ਵਿੱਚ ਸਰਹੱਦੀ ਖੇਤਰ ਦੇ ਨੇੜੇ ਇੱਕ ਤਲਾਸ਼ੀ ਮੁਹਿੰਮ ਚਲਾਈ ਅਤੇ ਬਹਾਦਰਕੇ ਪਿੰਡ ਦੇ ਨੇੜੇ ਇੱਕ ਖੇਤ ਵਿੱਚੋਂ ਇੱਕ ਮੈਗਜ਼ੀਨ ਅਤੇ ਦੋ ਕਾਰਤੂਸਾਂ ਵਾਲਾ ਇੱਕ ਪਿਸਤੌਲ ਬਰਾਮਦ ਕੀਤਾ।
ਅੰਮ੍ਰਿਤਸਰ ਵਿੱਚ ਡਰੋਨ ਅਤੇ ਹੈਰੋਇਨ ਜ਼ਬਤ
ਉਧਰ ਸ਼ਨਿੱਚਰਵਾਰ ਨੂੰ ਬੀਐਸਐਫ ਦੇ ਕਰਮਚਾਰੀਆਂ ਨੇ ਅੰਮ੍ਰਿਤਸਰ ਦੇ ਕਾਹਨਗੜ੍ਹ ਪਿੰਡ ਦੇ ਨੇੜੇ ਇੱਕ ਖੇਤ ਵਿੱਚੋਂ ਇੱਕ ਡਰੋਨ ਨੂੰ ਨਕਾਰਾ (neutralised) ਕੀਤਾ । ਉਨ੍ਹਾਂ ਨੇ ਇੱਕ ਪਿਸਤੌਲ ਅਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤੀ ਜੋ ਡਰੋਨ ਰਾਹੀਂ ਲਿਜਾਏ ਜਾ ਰਹੇ ਸਨ।
ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਦਾਓਕੇ ਪਿੰਡ ਨਾਲ ਲੱਗਦੇ ਖੇਤਰ ਵਿੱਚੋਂ ਇੱਕ ਹੋਰ ਟੁੱਟਿਆ ਹੋਇਆ ਡਰੋਨ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਐਤਵਾਰ ਸਵੇਰੇ, ਬੀਐੱਸਐੱਫ ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਭੈਣੀ ਰਾਜਪੂਤਾਨਾ ਪਿੰਡ ਦੇ ਨੇੜੇ ਇੱਕ ਖੇਤੀਬਾੜੀ ਖੇਤ ਵਿੱਚੋਂ 553 ਗ੍ਰਾਮ ਵਜ਼ਨ ਵਾਲੀ ਹੈਰੋਇਨ ਦਾ ਇੱਕ ਪੈਕੇਟ ਵੀ ਬਰਾਮਦ ਕੀਤਾ।
