ਨਸ਼ਾ ਤਸਕਰ ਦੀ ਗੈਰਕਾਨੂੰਨੀ ਜਾਇਦਾਦ ਢਾਹੀ
ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਅੰਨਗੜ੍ਹ ਵਿਖੇ ਗਲੀ ਨੰਬਰ 5 ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਚਾਂਦ ਅਤੇ ਉਸ ਦੇ ਭਰਾ ਜਸਬੀਰ ਸਿੰਘ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਘਰ ਢਾਹ ਦਿੱਤਾ। ਚਾਂਦ ਦਾ ਭਰਾ ਵੀ ਕਤਲ, ਹਥਿਆਰਾਂ ਦੀ ਤਸਕਰੀ, ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਰਿਹਾ ਹੈ, ਦੋਵਾਂ ਖਿਲਾਫ਼ ਐਨੀ.ਡੀ.ਪੀ.ਐਸ. ਐਕਟ ਅਤੇ ਆਈ.ਪੀ.ਸੀ. ਤਹਿਤ ਕਈ ਮਾਮਲੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜਮ ਚਾਂਦ ਵਿਰੁੱਧ ਪਹਿਲਾਂ ਤੋਂ 8 ਮੁਕੱਦਮੇ ਦਰਜ ਹਨ, ਜਦਕਿ ਉਸਦੇ ਭਰਾ ਜਸਬੀਰ ਸਿੰਘ ਉੱਤੇ 37 ਮੁਕੱਦਮੇ ਦਰਜ ਹਨ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਇਹ ਕਾਰਵਾਈ ਨਸ਼ਿਆਂ ਖਿਲਾਫ ਰਾਜ ਸਰਕਾਰ ਦੀ ਜੀਰੋ ਟਾਲਰੈਂਸ ਦੀ ਨੀਤੀ ਦੇ ਤਹਿਤ ਕੀਤੀ ਗਈ ਹੈ ਤਾਂ ਜੋ ਨਸ਼ਾ ਤਸਕਰੀ ਦੇ ਜਾਲ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕੀਤਾ ਜਾ ਸਕੇ। ਇਸ ਮੌਕੇ ਡੀ ਸੀ ਪੀ ਆਲਮ ਵਿਜੇ ਸਿੰਘ ਅਤੇ ਵਿਸ਼ਾਲਜੀਤ ਸਿੰਘ ਏਡੀਸੀਪੀ ਵੀ ਹਾਜ਼ਰ ਸਨ।