ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘Donkey Route’: ਈਡੀ ਵੱਲੋਂ ਪੰਜਾਬ, ਹਰਿਆਣਾ ’ਚ 11 ਥਾਵਾਂ ’ਤੇ ਛਾਪੇ

ED raids 11 places across Punjab, Haryana in 'Donkey Route' human trafficking case
Advertisement

ਨਵੀਂ ਦਿੱਲੀ, 9 ਜੁਲਾਈ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਵਿੱਚ 11 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਛਾਪੇਮਾਰੀ ਬਦਨਾਮ ‘ਡੰਕੀ ਰੂਟ’ ਮਨੁੱਖੀ ਤਸਕਰੀ ਰੈਕੇਟ ਦੇ ਸਬੰਧ ਵਿੱਚ ਕੀਤੀ ਗਈ ਹੈ, ਜੋ ਇਸ ਸਾਲ ਫਰਵਰੀ ਵਿੱਚ ਸੰਯੁਕਤ ਰਾਜ ਅਮਰੀਕਾ ਤੋਂ ਕਈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਾਪਸੀ ਤੋਂ ਬਾਅਦ ਸਾਹਮਣੇ ਆਇਆ ਸੀ। ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਕੀਤੀ ਗਈ ਇਹ ਛਾਪੇਮਾਰੀ, ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA) ਦੇ ਤਹਿਤ ਚੱਲ ਰਹੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ।

Advertisement

ਏਜੰਸੀ ਵੱਲੋਂ ਜਿਨ੍ਹਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਸ਼ਾਮਲ ਹਨ। ਇੱਥੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕ ਵਿੱਚ ਸ਼ਾਮਲ ਟਰੈਵਲ ਅਤੇ ਵੀਜ਼ਾ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। PMLA ਜਾਂਚ ਪੰਜਾਬ ਅਤੇ ਹਰਿਆਣਾ ਦੀਆਂ ਪੁਲੀਸ ਅਥਾਰਟੀਆਂ ਵੱਲੋਂ ਟਰੈਵਲ ਏਜੰਟਾਂ ਅਤੇ ਵਿਚੋਲਿਆਂ ਵਿਰੁੱਧ ਦਰਜ ਕੀਤੀਆਂ ਗਈਆਂ 17 ਐੱਫਆਈਆਰ’ਜ਼ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਏਜੰਟਾਂ ਅਤੇ ਵਿਚੋਲਿਆਂ ’ਤੇ ਅਮਰੀਕਾ ਵਿੱਚ ਪ੍ਰਵਾਸ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਧੋਖਾ ਦੇਣ ਦਾ ਦੋਸ਼ ਹੈ।

ਈਡੀ ਦੇ ਅਧਿਕਾਰੀਆਂ ਨੇ ਦੱਸਿਆ, ‘‘ਇਨ੍ਹਾਂ ਏਜੰਟਾਂ ਨੇ ਕਥਿਤ ਤੌਰ ’ਤੇ ਲੋਕਾਂ ਨੂੰ ਕਾਨੂੰਨੀ ਯਾਤਰਾ ਦੇ ਪ੍ਰਬੰਧਾਂ ਦਾ ਵਾਅਦਾ ਕਰਕੇ ਫਸਾਇਆ, ਪਰ ਇਸ ਦੀ ਬਜਾਏ ਉਨ੍ਹਾਂ ਨੂੰ ‘ਡੰਕੀ ਰੂਟ’ ਵਜੋਂ ਜਾਣੇ ਜਾਂਦੇ ਖਤਰਨਾਕ, ਗੈਰ-ਕਾਨੂੰਨੀ ਰਸਤਿਆਂ ਰਾਹੀਂ ਤਸਕਰੀ ਕੀਤੀ।’’

ਈਡੀ ਦੀ ਜਾਂਚ ਅਨੁਸਾਰ ਏਜੰਟਾਂ ਨੇ ਕਾਨੂੰਨੀ ਪਰਵਾਸ ਦੇ ਬਹਾਨੇ ਪ੍ਰਤੀ ਵਿਅਕਤੀ 45 ਤੋਂ 50 ਲੱਖ ਰੁਪਏ ਦੀਆਂ ਮੋਟੀਆਂ ਰਕਮਾਂ ਵਸੂਲੀਆਂ ਹਨ। ਹਾਲਾਂਕਿ, ਏਜੰਸੀ ਦੇ ਅਧਿਕਾਰੀਆਂ ਨੇ ਕਿਹਾ ਪੀੜਤਾਂ ਨੂੰ ਅਕਸਰ ਸੰਗਠਿਤ ਅਪਰਾਧਿਕ ਨੈੱਟਵਰਕਾਂ ਅਤੇ ਅਖੌਤੀ ‘ਡੰਕਰਾਂ’ (ਤਸਕਰੀ ਦੀ ਸਹੂਲਤ ਦੇਣ ਵਾਲੇ) ਦੀ ਸ਼ਮੂਲੀਅਤ ਨਾਲ ਜੰਗਲਾਂ ਅਤੇ ਖਤਰਨਾਕ ਇਲਾਕਿਆਂ ਰਾਹੀਂ ਅੰਤਰਰਾਸ਼ਟਰੀ ਸਰਹੱਦਾਂ ਪਾਰ ਸਮਗਲ ਕੀਤਾ ਜਾਂਦਾ ਸੀ।

ਜਾਂਚਕਰਤਾਵਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਵਾਰ ਜਦੋਂ ਪੀੜਤ ਰਸਤੇ ਵਿੱਚ ਹੁੰਦੇ ਸਨ ਤਾਂ ਏਜੰਟ ਅਤੇ ਉਨ੍ਹਾਂ ਦੇ ਘਰਾਂ ਵਿੱਚ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਡਰ ਅਤੇ ਧਮਕੀ ਦਾ ਮਾਹੌਲ ਪੈਦਾ ਕਰਕੇ ਵਾਧੂ ਭੁਗਤਾਨ ਕਰਨ ਲਈ ਮਜਬੂਰ ਕਰਦੇ ਸਨ।

ਇਸ ਸਬੰਧੀ ਕਈ ਡਿਪੋਰਟੀਆਂ ਦੇ ਬਿਆਨ ਈਡੀ ਵੱਲੋਂ ਦਰਜ ਕੀਤੇ ਗਏ ਹਨ। ਕਈ ਸ਼ੱਕੀਆਂ ਦੀ ਪਛਾਣ ਹੋਣ ਤੋਂ ਬਾਅਦ ਮੌਜੂਦਾ ਕਾਰਵਾਈ ਦੇ ਹਿੱਸੇ ਵਜੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਏਐੱਨਆਈ

Advertisement
Tags :
'Donkey Route' human trafficking case