ਕ੍ਰਿਕਟ: ਅੰਮ੍ਰਿਤਸਰ ਨੇ ਰੋਪੜ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ
ਮੁਹਾਲੀ ’ਚ ਕਰਵਾਏ ਗਏ ਪੰਜਾਬ ਰਾਜ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ 2025 ਵਿੱਚ ਅੰਮ੍ਰਿਤਸਰ ਸੀਨੀਅਰ ਪੁਰਸ਼ ਟੀਮ ਨੇ ਫਾਈਨਲ ਮੈਚ ਰੋਪੜ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤਿਆ। ਅੰਮ੍ਰਿਤਸਰ ਦੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ...
Advertisement
ਮੁਹਾਲੀ ’ਚ ਕਰਵਾਏ ਗਏ ਪੰਜਾਬ ਰਾਜ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ 2025 ਵਿੱਚ ਅੰਮ੍ਰਿਤਸਰ ਸੀਨੀਅਰ ਪੁਰਸ਼ ਟੀਮ ਨੇ ਫਾਈਨਲ ਮੈਚ ਰੋਪੜ ਨੂੰ 6 ਵਿਕਟਾਂ ਨਾਲ ਹਰਾ ਕੇ ਜਿੱਤਿਆ। ਅੰਮ੍ਰਿਤਸਰ ਦੀ ਟੀਮ ਨੇ ਟਾਸ ਜਿੱਤ ਕੇ ਫੀਲਡਿੰਗ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰੋਪੜ ਦੀ ਟੀਮ 27.3 ਓਵਰਾਂ ਵਿੱਚ 117 ਦੌੜਾਂ ਬਣਾ ਕੇ ਆਲ ਆਊਟ ਹੋ ਗਈ । ਜੀਵਨਜੋਤ ਸਿੰਘ ਬਾਜਵਾ ਨੇ 25 ਦੌੜਾਂ ਬਣਾਈਆਂ। ਵੀ ਮਹਿਰਾ ਨੇ 8 ਓਵਰਾਂ ਵਿੱਚ 37 ਦੌੜਾਂ ਦੇ ਕੇ 4 ਵਿਕਟਾਂ, ਅਭਿਨਵ ਸ਼ਰਮਾ ਨੇ 3 ਓਵਰਾਂ ਵਿੱਚ 15 ਦੌੜਾਂ ਦੇ ਕੇ 2 ਵਿਕਟਾਂ ਅਤੇ ਰਮਨਦੀਪ ਨੇ 5 ਓਵਰਾਂ ਵਿੱਚ 12 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਵਾਬ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਇਹ ਟੀਚਾ ਸਿਰਫ 19.4 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 118 ਦੌੜਾ ਬਣਾ ਕੇ ਪੂਰਾ ਕਰ ਲਿਆ। ਰਾਹੁਲ ਕੁਮਾਰ ਨੇ 57 ਅਤੇ ਅਭਵ ਚੌਧਰੀ ਨੇ 45 ਦੌੜਾਂ ਬਣਾਈਆਂ। ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਕੁੱਲ 22 ਟੀਮਾਂ ਨੇ ਹਿੱਸਾ ਲਿਆ ਸੀ। ਅੰਮ੍ਰਿਤਸਰ ਟੀਮ ਦੇ ਕੈਪਟਨ ਅਭਿਨਵ ਸ਼ਰਮਾ ਸਨ ਅਤੇ ਟੀਮ ਦੇ ਕੋਚ ਸੰਦੀਪ ਸਾਵਲ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟੀਮ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।
Advertisement
Advertisement