ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀਐੱਸਐੱਫ ਤੇ ਏਐੱਨਟੀਐੱਫ ਵੱਲੋਂ 25 ਕਿਲੋ ਹੈਰੋਇਨ ਅਤੇ ਪਿਸਤੌਲ ਸਮੇਤ ਇਕ ਕਾਬੂ

ਬਰਾਮਦ ਨਸ਼ੇ ਤੇ ਮੁਲਜ਼ਮ ਨੂੰ ਨਸ਼ਾ ਵਿਰੋਧੀ ਟਾਸਕ ਫੋਰਸ ਹਵਾਲੇ ਕੀਤਾ
ਬੀਐੈੱਸਐੱਫ ਤੇ ਏਐੱਨਟੀਐਫ ਵੱਲੋਂ ਨਸ਼ਿਆਂ ਦੀ ਖੇਪ ਸਮੇਤ ਕਾਬੂ ਮੁਲਜ਼ਮ।
Advertisement

ਸਰਹੱਦ ਪਾਰੋਂ ਤਸਕਰੀ ਵਿਰੁੱਧ ਇੱਕ ਕਾਰਵਾਈ ਵਿੱਚ ਬੀਐੱਸਐੱਫ ਅਤੇ ਏਐੱਨਟੀਐੱਫ ਅੰਮ੍ਰਿਤਸਰ ਨੇ ਅੱਜ ਇੱਕ ਸਾਂਝੇ ਅਪਰੇਸ਼ਨ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ 23 ਪੈਕੇਟ ਹੈਰੋਇਨ , 2 ਮੈਗਜ਼ੀਨ ਸਮੇਤ ਇਕ ਪਿਸਤੌਲ ਬਰਾਮਦ ਕੀਤਾ ਹੈ। ਇਹ ਕੁੱਲ 25.9 ਕਿਲੋ ਹੈਰੋਇਨ ਹੈ।

ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਇਕ ਸਾਂਝੇ ਨਾਕੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਬਹਿੜਵਾਲ ਨੇੜੇ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਸਮੇਤ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਸਾਂਝੀ ਟੀਮ ਨੇ ਇਸ ਸ਼ੱਕੀ ਮੋਟਰਸਾਈਕਲ ਸਵਾਰ ਨੂੰ ਰੋਕਿਆ ਅਤੇ ਹਿਰਾਸਤ ਵਿੱਚ ਲਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ ਜ਼ਬਤ ਕੀਤੇ ਗਏ ਇੱਕ ਵੱਡੇ ਬੈਗ ’ਚੋਂ 23 ਪੈਕੇਟ ਹੈਰੋਇਨ (ਕੁੱਲ ਵਜ਼ਨ- 25.9 ਕਿਲੋਗ੍ਰਾਮ) ਅਤੇ 2 ਮੈਗਜ਼ੀਨਾਂ ਸਮੇਤ ਇੱਕ ਪਿਸਤੌਲ ਮਿਲਿਆ।

Advertisement

ਮੋਟਰਸਾਈਕਲ ਤੋਂ ਇਲਾਵਾ ਇੱਕ ਆਈਫੋਨ 14 ਵੀ ਬਰਾਮਦ ਕੀਤਾ ਗਿਆ। ਸ਼ੱਕ ਹੈ ਕਿ ਇਹ ਨਸ਼ੀਲਾ ਪਦਾਰਥ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟਿਆ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਪਿੰਡ ਬਹਿੜਵਾਲ ਦੇ ਵਸਨੀਕ ਵਜੋਂ ਹੋਈ ਹੈ। ਬਰਾਮਦ ਕੀਤੀਆਂ ਗਈਆਂ ਵਸਤਾਂ ਅਤੇ ਮੁਲਜ਼ਮ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਏਐੱਨਟੀਐੱਫ ਅੰਮ੍ਰਿਤਸਰ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਇੱਕ ਵੱਖਰੀ ਕਾਰਵਾਈ ਦੌਰਾਨ ਬੀਐੱਸਐੱਫ ਨੇ ਤਸਕਰੀ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ 4 ਪੈਕੇਟ ਹੈਰੋਇਨ ਬਰਾਮਦ ਕੀਤੀ। ਇਸ ਕਾਰਵਾਈ ਨੂੰ ਵੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਅੰਜਾਮ ਦਿੱਤਾ ਗਿਆ ਸੀ।

ਬੀਐੱਸਐੱਫ ਵੱਲੋਂ ਕਾਬੂ ਕੀਤੇ ਗਏ ਨਸ਼ਾ ਤਸਕਰ।

ਬੀਐੱਸਐੱਫ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ’ਤੇ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆ ਪਿੰਡ ਮੋਧੇ ਨਾਲ ਲੱਗਦੇ ਖੇਤਰ ’ਚੋਂ ਦੋ ਨਸ਼ਾ ਤਸਕਰਾਂ ਨੂੰ ਤਿੰਨ ਪੈਕੇਟ ਹੈਰੋਇਨ (ਕੁੱਲ ਵਜ਼ਨ-1.700 ਕਿਲੋਗ੍ਰਾਮ) ਅਤੇ ਇਕ ਮੋਬਾਈਲ ਫੋਨ ਸਮੇਤ ਕਾਬੂ ਕੀਤਾ। ਫੜੇ ਗਏ ਦੋਵੇਂ ਵਿਅਕਤੀ ਪਿੰਡ ਮੋਧੇ ਦੇ ਵਸਨੀਕ ਹਨ, ਜਿਨ੍ਹਾਂ ਨੂੰ ਹੋਰ ਜਾਂਚ ਲਈ ਐੱਨਸੀਬੀ ਹਵਾਲੇ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਕਾਰਵਾਈ ਵਿਚ ਪਿੰਡ ਚੱਕਲਾਬਕਸ਼ ਨਾਲ ਲੱਗਦੇ ਖੇਤ ’ਚੋਂ ਇਕ ਪੈਕੇਟ ਹੈਰੋਇਨ (ਕੁੱਲ ਵਜ਼ਨ-560 ਗ੍ਰਾਮ) ਬਰਾਮਦ ਕੀਤਾ ਗਿਆ।

Advertisement
Tags :
ANTFBSFHeroin Recoveredਅੰਮ੍ਰਿਤਸਰਅੰਮ੍ਰਿਤਸਰ ਖ਼ਬਰਏਐੱਨਟੀਐੱਫਸਰਹੱਦ ਪਾਰੋਂਪੰਜਾਬੀ ਖ਼ਬਰਾਂਬੀਐੱਸਐੱਫ
Show comments