ਭਗਵੰਤ ਮਾਨ ਵੱਲੋਂ ਬਿਆਸ ਦਰਿਆ ਦਾ ਦੌਰਾ
ਪੁਲੀਸ ਪ੍ਰਸ਼ਾਸਨ ਨੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਦੇ ਨੇਡ਼ੇ ਜਾਣ ਤੋਂ ਰੋਕਿਆ
Advertisement
ਬਿਆਸ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਦਾ ਜਾਇਜ਼ਾ ਲੈਣ ਲਈ ਅੱਜ ਦੁਪਹਿਰ ਕਰੀਬ ਦੋ ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਸਬਾ ਬਿਆਸ ਦਰਿਆ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਲੋਕਾਂ ਦੇ ਦਰਬਾਰ ਵਿਚ ਖੜੀ ਹੈ। ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ।
ਉਹ ਡੇਰਾ ਬਿਆਸ ਨੂੰ ਜਾਂਦੀ ਸੜਕ ’ਤੇ ਮੀਟਰ ਗੇਜ ਨੇੜੇ ਪੁੱਜੇ ਅਤੇ ਉਨ੍ਹਾਂ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਬਿਆਸ ਦਰਿਆ ਰੈੱਡ ਅਲਰਟ ਤੋਂ ਥੋੜ੍ਹਾ ਹੀ ਥੱਲੇ ਚੱਲ ਰਿਹਾ ਸੀ। ਇਸ ਮੌਕੇ ਪੁਲੀਸ ਪ੍ਰਸ਼ਾਸਨ ਨੇ ਮੀਡੀਆ ਕਰਮੀਆਂ ਨੂੰ ਮੁੱਖ ਮੰਤਰੀ ਦੇ ਨੇੜੇ ਜਾਣ ਤੋਂ ਵਰਜਿਆ, ਜਿਸ ਕਾਰਨ ਮੀਡੀਆ ਕਰਮੀ ਬਾਈਕਾਟ ਕਰਦਿਆਂ ਦੂਰ ਸੜਕ ’ਤੇ ਖੜੇ ਹੋ ਗਏ। ਕਾਫ਼ਲਾ ਮੀਡੀਆ ਕੋਲੋਂ ਲੰਘਣ ਲੱਗਿਆ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੀ ਗੱਡੀ ਰੋਕ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।
Advertisement
Advertisement