ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਗਤਾਂਵਾਲਾ ਡੰਪ ਦੀ 36 ਕਰੋੜ ਨਾਲ ਹੋਵੇਗੀ ਸਫ਼ਾਈ

ਕੂੜਾ ਚੁੱਕਣ ਲਈ ਕੰਪਨੀ ਨੂੰ ਦਿੱਤਾ 15 ਮਹੀਨਿਆਂ ਦਾ ਸਮਾਂ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 12 ਜੁਲਾਈ

Advertisement

ਲੰਬੇ ਸਮੇਂ ਤੋ ਵਿਵਾਦ ਦਾ ਮੁੱਦਾ ਰਹੇ ਅੰਮ੍ਰਿਤਸਰ ਦੇ ਭਗਤਾਂਵਾਲਾ ਡੰਪ ਸਾਈਟ ’ਤੇ ਪਿਛਲੇ ਕਈ ਸਾਲਾਂ ਤੋਂ ਇਕੱਠਾ ਹੋ ਰਿਹਾ 11 ਲੱਖ ਮੈਟ੍ਰਿਕ ਟਨ ਕੂੜਾ ਹੁਣ ਸਦਾ ਲਈ ਹਟਾਇਆ ਜਾ ਰਿਹਾ ਹੈ। ਇਹ ਖੁਲਾਸਾ ਅੱਜ ਇਥੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਨਗਰ ਨਿਗਮ ਵੱਲੋਂ 46.34 ਕਰੋੜ ਦੀ ਲਾਗਤ ਨਾਲ ਬਾਇਓਰੈਮੀਡੈਸ਼ਨ ਪ੍ਰਕਿਰਿਆ ਦੀ ਟੈਂਡਰਿੰਗ ਕਰਵਾਈ ਗਈ ਹੈ। ਉਨ੍ਹਾਂ ਮੇਸਰਜ਼ ਈਕੋਰੇਸਟ੍ਰੈਨ ਇੰਫਰਾ ਕੰਪਨੀ ਵੱਲੋਂ ਸਭ ਤੋਂ ਘੱਟ 36.53 ਕਰੋੜ ਦੀ ਬਿਡ ਦੇ ਕੇ ਇਹ ਕੰਮ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਇਹ ਕੂੜਾ ਹਟਾਉਣ ਲਈ 15 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

ਹੁਣ ਇਹ ਟੈਂਡਰ ਲੋਕਲ ਬਾਡੀ ਵਿਭਾਗ ਦੀ ਚੀਫ ਇੰਜੀਨੀਅਰ ਕਮੇਟੀ ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ, ਜਿਸ ਦੀ ਪੁਸ਼ਟੀ ਤੋਂ ਬਾਅਦ ਨਗਰ ਨਿਗਮ ਵੱਲੋਂ ਕੰਪਨੀ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੂੜੇ ਦੀ ਸੰਭਾਲ, ਪਰਿਵਾਹਨ, ਪ੍ਰੋਸੈਸਿੰਗ ਅਤੇ ਨਿਪਟਾਰੇ ਲਈ ਵੱਖ-ਵੱਖ ਦੋ ਹੋਰ ਟੈਂਡਰ ਵੀ ਲਗਾਏ ਗਏ ਹਨ, ਜੋ ਕਿ ਸ਼ਹਿਰ ਦੀਆਂ 41 ਵਾਰਡਾਂ ਅਤੇ 44 ਵਾਰਡਾਂ ਦੀ ਸਫਾਈ ਸੰਭਾਲਣਗੇ। ਇਹ ਟੈਂਡਰ ਬਿੱਡਾਂ ਵੀ ਜਲਦੀ ਹੀ ਖੋਲ੍ਹੀਆਂ ਜਾਣਗੀਆਂ।

ਕੂੜਾ ਚੁਕਣਾ ਕੋਈ ਸਥਾਈ ਹੱਲ ਨਹੀਂ: ਔਜਲਾ

ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਗਤਾਵਾਲਾ ਡੰਪ ਤੋਂ ਕੂੜਾ ਚੁਕਣਾ ਕੋਈ ਸਥਾਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੂੜੇ ਨੂੰ ਸਹੀ ਢੰਗ ਤਰੀਕੇ ਨਾਲ ਸੰਭਾਲਣ ਦਾ ਤਰੀਕਾ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ, ਉਸ ਵੇਲੇ ਤਕ ਇਸਦਾ ਕੋਈ ਸਥਾਈ ਹੱਲ ਨਹੀ ਹੈ। ਉਨ੍ਹਾਂ ਕਿਹਾ ਕਿ ਜੇ ਪੈਸੇ ਦੀ ਕਮੀ ਹੈ ਤਾ ਸੂਬਾ ਸਰਕਾਰ ਪ੍ਰਾਜੈਕਟ ਬਣਾ ਕੇ ਦੇਵੇ, ਉਹ ਕੇਂਦਰ ਸਰਕਾਰ ਤੋਂ ਫੰਡ ਲਿਆਉਣਗੇ।

Advertisement