ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਧੀ ਰਾਤ ਨੂੰ ਹੋਏ ਧਮਾਕਿਆਂ ਕਾਰਨ ਗੋਇੰਦਵਾਲ ਸਾਹਿਬ ਦੇ ਨੇੜਲੇ ਪਿੰਡਾਂ ਵਿਚ ਡਰ ਦਾ ਮਾਹੌਲ

ਲੋਕਾਂ ਨੇ ਥਰਮਲ ਪਲਾਂਟ ਅਤੇ ਬਿਆਸ ਪੁਲ ਨੂੰ ਨਿਸ਼ਾਨਾ ਬਣਾਉਣ ਦਾ ਖਦਸ਼ਾ ਪ੍ਰਗਟਾਇਆ
ਧਮਾਕਿਆ ਕਾਰਨ ਥਰਮਲ ਪਲਾਂਟ ਦੀ ਬਿਲਡਿੰਗ ਦੇ ਟੁੱਟੇ ਸ਼ੀਸ਼ੇ।
Advertisement

ਜਤਿੰਦਰ ਸਿੰਘ ਬਾਵਾ

ਸ੍ਰੀ ਗੋਇੰਦਵਾਲ ਸਾਹਿਬ, 10 ਮਈ

Advertisement

ਕਸਬਾ ਗੋਇੰਦਵਾਲ ਨੇੜੇ ਅੱਧੀ ਰਾਤ ਨੂੰ ਹੋਏ ਧਮਾਕਿਆਂ ਕਾਰਨ ਨੇੜਲੇ ਪਿੰਡਾਂ ਦੇ ਲੋੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਰਾਤ ਕਰੀਬ ਡੇਢ ਵਜੇ ਤਿੰਨ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।

ਲੋਕਾਂ ਨੇ ਖਦਸ਼ਾ ਪ੍ਰਗਟਾਇਆ ਕਿ ਇਸ ਹਮਲੇ ਦੌਰਾਨ ਪਾਕਿਸਤਾਨ ਵੱਲੋਂ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਅਤੇ ਬਿਆਸ ਪੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਨ੍ਹਾ ਧਮਾਕਿਆਂ ਕਾਰਨ ਜਿੱਥੇ ਥਰਮਲ ਪਲਾਂਟ ਦੇ ਕੁੱਝ ਹਿੱਸਿਆ ਦੀਆਂ ਬਿਲਡਿੰਗ ਦੇ ਸ਼ੀਸ਼ੇ ਟੁੱਟੇ ਹਨ, ਉੱਥੇ ਹੀ ਬਿਆਸ ਪੁਲ ਨਾਲ ਲੱਗਦੇ ਕੁਝ ਪਿੰਡਾਂ ਦੇ ਘਰਾਂ ਦੇ ਬੂਹੇ ਬਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਭਾਵੇਂ ਇਨ੍ਹਾਂ ਧਮਾਕਿਆਂ ਕਾਰਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ, ਪਰ ਲੋਕਾਂ ਵਿੱਚ ਡਰ ਦਾ ਮਾਹੌਲ ਬਰਕਰਾਰ ਹੈ।

ਸੂਤਰਾਂ ਅਨੁਸਾਰ ਕੁਝ ਪ੍ਰਤੱਖਦਰਸ਼ੀਆਂ ਨੇ ਡਰੋਨਨੁਮਾ ਵਸਤੂ ਨੂੰ ਨਸ਼ਟ ਹੁੰਦੇ ਤੇ ਦਰਿਆ ਬਿਆਸ ਵਿੱਚ ਡਿੱਗਦੇ ਦੇਖਿਆ ਹੈ ਪਰ ਇਸ ਦੀ ਕਿਸੇ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਆਮ ਲੋਕਾਂ ਨੇ ਆਖਿਆ ਕਿ ਸਰਕਾਰ ਵੱਲੋਂ ਬਲੈਕਆਊਟ ਦੇ ਹੁਕਮਾਂ ਦੇ ਬਾਵਜੂਦ ਥਰਮਲ ਪਲਾਂਟ ਬੀਤੀ ਰਾਤ ਪੂਰੀ ਤਰ੍ਹਾ ਜਗਮਗਾ ਰਿਹਾ ਸੀ।

 

Advertisement