ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ 1.60 ਲੱਖ ਲੁੱਟੇ

ਪੱਤਰ ਪ੍ਰੇਰਕ ਤਰਨ ਤਾਰਨ, 7 ਸਤੰਬਰ ਇੱਥੇ ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਸਾਈਂ ਕਿਰਪਾਲ ਫਿਲਿੰਗ ਸਟੇਸ਼ਨ ਨਾਂ ਦੇ ਪੈਟਰੋਲ ਪੰਪ ਤੋਂ ਅੱਜ ਦੇਰ ਸ਼ਾਮ ਚਾਰ ਹਥਿਆਰਬੰਦ ਲੁਟੇਰੇ 1.60 ਲੱਖ ਰੁਪਏ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ...
ਲੁੱਟ ਦੀ ਘਟਨਾ ਮਗਰੋਂ ਪੈਟਰੋਲ ਪੰਪ ’ਤੇ ਜਾਂਚ ਕਰਦੀ ਹੋਈ ਪੁਲੀਸ।
Advertisement

ਪੱਤਰ ਪ੍ਰੇਰਕ

ਤਰਨ ਤਾਰਨ, 7 ਸਤੰਬਰ

Advertisement

ਇੱਥੇ ਤਰਨ ਤਾਰਨ-ਗੋਇੰਦਵਾਲ ਸਾਹਿਬ ਸੜਕ ’ਤੇ ਸਥਿਤ ਸਾਈਂ ਕਿਰਪਾਲ ਫਿਲਿੰਗ ਸਟੇਸ਼ਨ ਨਾਂ ਦੇ ਪੈਟਰੋਲ ਪੰਪ ਤੋਂ ਅੱਜ ਦੇਰ ਸ਼ਾਮ ਚਾਰ ਹਥਿਆਰਬੰਦ ਲੁਟੇਰੇ 1.60 ਲੱਖ ਰੁਪਏ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਦੋ ਮੋਟਰਸਾਈਕਲਾਂ ’ਤੇ ਆਏ ਨਕਾਬਪੋਸ਼ ਲੁਟੇਰਿਆਂ ਨੇ ਸੇਲਜ਼ਮੈਨ ਤੋਂ ਨਕਦੀ ਖੋਹ ਲਈ। ਉਪਰੰਤ ਉਹ ਮੈਨੇਜਰ ਦੇ ਦਫ਼ਤਰ ਅੰਦਰ ਵੜ ਗਏ ਅਤੇ ਉੱਥੋਂ ਵੀ ਨਕਦੀ ਲੁੱਟ ਲਈ। ਅੱਜ ਜਨਮ ਅਸ਼ਟਮੀ ਦੀ ਛੁੱਟੀ ਹੋਣ ਕਾਰਨ ਨਕਦੀ ਬੈਂਕ ਵਿੱਚ ਜਮ੍ਹਾਂ ਨਹੀਂ ਸੀ ਕਰਵਾਈ ਜਾ ਸਕੀ। ਪੈਟਰੋਲ ਪੰਪ ਦੇ ਗੰਨਮੈਨ ਨੇ ਫਰਾਰ ਹੁੰਦੇ ਲੁਟੇਰਿਆਂ ’ਤੇ ਗੋਲੀ ਚਲਾ ਦਿੱਤੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਗੋਲੀ ਲੱਗਣ ਕਾਰਨ ਇਕ ਲੁਟੇਰਾ ਜ਼ਖ਼ਮੀ ਹੋ ਗਿਆ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

Advertisement