ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲੀ ਆਗੂ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ

ਪੰਜ ਕੇਸ ਹੋ ਚੁੱਕੇ ਹਨ ਦਰਜ
Advertisement

ਤਰਨ ਤਾਰਨ ਉਪ ਚੋਣ ਸਮੇਂ ਚਰਚਿਤ ਚਿਹਰਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਕੰਚਨਪ੍ਰੀਤ ਕੌਰ ਨੂੰ ਅੱਜ ਝਬਾਲ ਥਾਣੇ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕੰਚਨਪ੍ਰੀਤ ਕੌਰ ਦੀ ਮਾਤਾ ਸੁਖਵਿੰਦਰ ਕੌਰ ਨੇ ਬਤੌਰ ਅਕਾਲੀ ਉਮੀਦਵਾਰ ਤਰਨ ਤਾਰਨ ਦੀ ਉਪ ਚੋਣ ਲੜੀ ਸੀ ਜਿਸ ’ਚ ਉਹ ਚੋਣ ਹਾਰ ਗਏ ਸਨ। ਵੇਰਵਿਆਂ ਅਨੁਸਾਰ ਕੰਚਨਪ੍ਰੀਤ ਕੌਰ ਅਦਾਲਤੀ ਹੁਕਮਾਂ ’ਤੇ ਅੱਜ ਥਾਣਾ ਮਜੀਠਾ ’ਚ ਦਰਜ ਇੱਕ ਮਾਮਲੇ ਨੂੰ ਲੈ ਕੇ ਪੁਲੀਸ ਤਫ਼ਤੀਸ਼ ’ਚ ਸ਼ਾਮਲ ਹੋਈ ਸੀ।

ਵੇਰਵਿਆਂ ਅਨੁਸਾਰ ਮਜੀਠਾ ਪੁਲੀਸ ਨੇ 12 ਨਵੰਬਰ ਨੂੰ ਦਰਜ ਕੇਸ ਦੇ ਸਬੰਧ ’ਚ ਕੰਚਨਪ੍ਰੀਤ ਕੌਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਅਤੇ ਉਸ ਮਗਰੋਂ ਹੀ ਝਬਾਲ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਝਬਾਲ ਪੁਲੀਸ ਵੱਲੋਂ ਕੰਚਨਪ੍ਰੀਤ ਕੌਰ ਨੂੰ 11 ਨਵੰਬਰ ਨੂੰ ਦਰਜ ਇੱਕ ਕੇਸ ’ਚ ਨਾਮਜ਼ਦ ਕੀਤਾ ਗਿਆ ਹੈ ਜਿਸ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਕੰਚਨਪ੍ਰੀਤ ਕੌਰ ‘ਤੇ ਪੰਜ ਕੇਸ ਦਰਜ ਹੋ ਚੁੱਕੇ ਹਨ।

Advertisement

ਤਰਨ ਤਾਰਨ ਉਪ ਚੋਣ ਦੌਰਾਨ ਹੀ ਕੰਚਨਪ੍ਰੀਤ ਕੌਰ ਰੂਪੋਸ਼ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਉਹ ਰੂਪੋਸ਼ੀ ਦੌਰਾਨ ਦਿੱਲੀ ਵਿਚ ਰਹੀ। ਚਰਚੇ ਰਹੇ ਸਨ ਕਿ ਕੰਚਨਪ੍ਰੀਤ ਕੌਰ ਨੇਪਾਲ ਰਸਤੇ ਵਿਦੇਸ਼ ਚਲੀ ਗਈ ਹੈ ਪ੍ਰੰਤੂ ਅੱਜ ਉਨ੍ਹਾਂ ਦੀ ਗ੍ਰਿਫ਼ਤਾਰੀ ਨੇ ਸਭ ਅਟਕਲਾਂ ਨੂੰ ਵਿਰਾਮ ਦੇ ਦਿੱਤਾ ਹੈ। ਇਸੇ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪੰਜਾਬ ਦੀ ਧੀ ’ਤੇ ਪਰਚਾ ਦਰਜ ਕਰਕੇ ਦਿੱਲੀ ਨੇ ਪੰਜਾਬੀਆਂ ਦੀ ਗ਼ੈਰਤ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇੱਕ ਧਰਮੀ ਫ਼ੌਜੀ ਦੀ ਲੜਕੀ ਨੂੰ ਪੁਲੀਸ ਨੇ ਝੂਠੇ ਕੇਸ ’ਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।

Advertisement
Tags :
#KanchanpreetKaur #SADLeader #TarnTaranByPoll #Arrested #PunjabPolice#ShiromaniAkaliDal #FraudCase #JhabalPolice #PunjabPolitics #ElectionCommission
Show comments