ਮੋਦੀ ਨੇ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਤਹਿਤ 20 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ
ਵਾਰਾਨਸੀ, 18 ਜੂਨ ਵਾਰਾਨਸੀ ਵਿੱਚ ਹੋਏ ਕਿਸਾਨ ਸਨਮਾਨ ਸੰਮੇਲਨ ਵਿੱਚ ਬਟਨ ਦਬਾਅ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਤਹਿਤ ਦੇਸ਼ ਦੇ 9.26 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 20 ਹਜ਼ਾਰ ਕਰੋੜ ਰੁਪਏ...
Advertisement
ਵਾਰਾਨਸੀ, 18 ਜੂਨ
ਵਾਰਾਨਸੀ ਵਿੱਚ ਹੋਏ ਕਿਸਾਨ ਸਨਮਾਨ ਸੰਮੇਲਨ ਵਿੱਚ ਬਟਨ ਦਬਾਅ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਤਹਿਤ ਦੇਸ਼ ਦੇ 9.26 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਪਾ ਦਿੱਤੇ।
Advertisement
ਲੋਕ ਚੋਣਾਂ ’ਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਵਾਰਾਨਸੀ ਦੀ ਪਹਿਲੀ ਫੇਰੀ ਸੀ। ਪ੍ਰਧਾਨ ਮੰਤਰੀ ਪੈਰਾ ਐਕਸਟੈਂਸ਼ਨ ਵਰਕਰਾਂ ਵਜੋਂ ਕੰਮ ਕਰਨ ਲਈ ਕ੍ਰਿਸ਼ੀ ਸਖੀਆਂ ਵਜੋਂ ਸਿਖਲਾਈ ਪ੍ਰਾਪਤ 30,000 ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਨੂੰ ਸਰਟੀਫਿਕੇਟ ਵੰਡੇ। ਸਮਾਗਮ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਨਾਲ ਤਾਲਮੇਲ ਕਰਕੇ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਾਜ਼ਰ ਸਨ।
Advertisement