ਸਰਫਿੰਗ ਮੁਕਾਬਲੇ ਵਿੱਚ ਨਜ਼ਰ ਆਈ ਵ੍ਹੇਲ
ਤਿਆਹੂਪੋ (ਤਾਹਿਤੀ), 6 ਅਗਸਤ ਤਾਹਿਤੀ ਵਿੱਚ ਪੈਰਿਸ ਓਲੰਪਿਕ ਖੇਡਾਂ ਦੇ ਸਰਫਿੰਗ ਮੁਕਾਬਲੇ ਦੇ ਆਖਰੀ ਦਿਨ ਜਦੋਂ ਸਾਰਿਆਂ ਦੀਆਂ ਨਜ਼ਰਾਂ ਸਮੁੰਦਰ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ’ਤੇ ਟਿਕੀਆਂ ਸਨ ਤਾਂ ਉਥੇ ਵ੍ਹੇਲ ਮੱਛੀ ਦੇ ਰੂਪ ਵਿੱਚ ਇੱਕ ਨਵਾਂ...
Advertisement
ਤਿਆਹੂਪੋ (ਤਾਹਿਤੀ), 6 ਅਗਸਤ
ਤਾਹਿਤੀ ਵਿੱਚ ਪੈਰਿਸ ਓਲੰਪਿਕ ਖੇਡਾਂ ਦੇ ਸਰਫਿੰਗ ਮੁਕਾਬਲੇ ਦੇ ਆਖਰੀ ਦਿਨ ਜਦੋਂ ਸਾਰਿਆਂ ਦੀਆਂ ਨਜ਼ਰਾਂ ਸਮੁੰਦਰ ’ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ’ਤੇ ਟਿਕੀਆਂ ਸਨ ਤਾਂ ਉਥੇ ਵ੍ਹੇਲ ਮੱਛੀ ਦੇ ਰੂਪ ਵਿੱਚ ਇੱਕ ਨਵਾਂ ਦਰਸ਼ਕ ਵੀ ਪਹੁੰਚ ਗਿਆ। ਬ੍ਰਾਜ਼ੀਲ ਦੀ ਤਾਤੀਆਨਾ ਵੈਸਟਨ ਵੈਬ ਅਤੇ ਕੋਸਟਾਰੀਕਾ ਦੀ ਬ੍ਰਿਜ਼ਾ ਹੈਨੇਸੀ ਜਦੋਂ ਸੈਮੀ ਫਾਈਨਲ ਮੁਕਾਬਲੇ ਵਿੱਚ ਭਿੜ ਰਹੀਆਂ ਸਨ ਤਾਂ ਉੱਥੇ ਵ੍ਹੇਲ ਪਹੁੰਚ ਗਈ। ਹਾਲਾਂਕਿ ਉਹ ਖਿਡਾਰੀਆਂ ਤੋਂ ਸੁਰੱਖਿਅਤ ਦੂਰੀ ’ਤੇ ਸੀ ਅਤੇ ਮੁਕਾਬਲਾ ਜਾਰੀ ਰਿਹਾ ਪਰ ਦਰਸ਼ਕਾਂ ਅਤੇ ਫੋਟੋਗ੍ਰਾਫ਼ਰਾਂ ਦੀਆਂ ਨਜ਼ਰਾਂ ਖਿਡਾਰੀਆਂ ਤੋਂ ਹੱਟ ਕੇ ਵ੍ਹੇਲ ਵੱਲ ਚਲੀਆਂ ਗਈਆਂ। ਦੁਨੀਆ ਭਰ ਵਿੱਚ ਸਰਫਿੰਗ ਦੌਰਾਨ ਪੰਛੀਆਂ, ਸੀਲਾਂ ਅਤੇ ਇੱਥੋਂ ਤੱਕ ਕਿ ਸ਼ਾਰਕਾਂ ਦਾ ਦਿਖਾਈ ਦੇਣਾ ਆਮ ਗੱਲ ਹੈ। -ਏਪੀ
Advertisement
Advertisement