ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੈਨਿਸ: ਬੋਪੰਨਾ-ਭਾਂਬਰੀ ਦੀ ਜੋੜੀ ਏਸ਼ਿਆਈ ਖੇਡਾਂ ’ਚੋਂ ਬਾਹਰ

ਹਾਂਗਜ਼ੂ, 25 ਸਤੰਬਰ ਸੋਨ ਤਗਮੇ ਦੇ ਦਾਅਵੇਦਾਰ ਸਿਖਰਲਾ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਨੂੰ ਅੱਜ ਟੈਨਿਸ ਪੁਰਸ਼ ਡਬਲਜ਼ ’ਚ ਹੇਠਲੀ ਰੈਂਕਿੰਗ ਵਾਲੇ ਵਿਰੋਧੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤੀ ਜੋੜੀ ਏਸ਼ਿਆਈ ਖੇਡਾਂ ’ਚੋਂ ਬਾਹਰ ਹੋ...
ਰੋਹਨ ਬੋਪੰਨਾ, ਯੁਕੀ ਭਾਂਬਰੀ
Advertisement

ਹਾਂਗਜ਼ੂ, 25 ਸਤੰਬਰ

ਸੋਨ ਤਗਮੇ ਦੇ ਦਾਅਵੇਦਾਰ ਸਿਖਰਲਾ ਦਰਜਾ ਪ੍ਰਾਪਤ ਰੋਹਨ ਬੋਪੰਨਾ ਅਤੇ ਯੂਕੀ ਭਾਂਬਰੀ ਨੂੰ ਅੱਜ ਟੈਨਿਸ ਪੁਰਸ਼ ਡਬਲਜ਼ ’ਚ ਹੇਠਲੀ ਰੈਂਕਿੰਗ ਵਾਲੇ ਵਿਰੋਧੀਆਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਭਾਰਤੀ ਜੋੜੀ ਏਸ਼ਿਆਈ ਖੇਡਾਂ ’ਚੋਂ ਬਾਹਰ ਹੋ ਗਈ ਹੈ। ਭਾਂਬਰੀ ਖੇਡ ਦੇ ਆਖਰੀ ਹਿੱਸੇ ਵਿੱਚ ਲੈਅ ਹਾਸਲ ਕਰਨ ਲਈ ਸੰਘਰਸ਼ ਕਰਦਾ ਨਜ਼ਰ ਆਇਆ। ਉਜ਼ਬੇਕਿਸਤਾਨ ਦੇ ਸਰਗੇਈ ਫੋਮਿਨ ਅਤੇ ਖੁਮੋਯੂਨ ਸੁਲਤਾਨੋਵ ਨੇ ਇਹ ਮੈਚ 2-6, 6-3, 10-6 ਨਾਲ ਆਪਣੇ ਨਾਮ ਕੀਤਾ। ਜ਼ਿਕਰਯੋਗ ਹੈ ਕਿ ਬੋਪੰਨਾ ਡਬਲਜ਼ ਵਿੱਚ ਸਿਖਰਲੇ ਦਸ ਖਿਡਾਰੀਆਂ ’ਚ ਸ਼ਾਮਲ ਹੈ ਅਤੇ ਭਾਂਬਰੀ ਵੀ ਸਿਖਰਲੇ 100 ਵਿੱਚ ਸ਼ਾਮਲ ਹੈ ਜਦਕਿ ਉਜ਼ਬੇਕ ਟੀਮ ਸਿਖਰਲੇ 300 ਵਿੱਚ ਵੀ ਸ਼ਾਮਲ ਨਹੀਂ ਹੈ।

Advertisement

ਦੂਜੇ ਸੈੱਟ ਵਿੱਚ 3-4 ਦੇ ਸਕੋਰ ’ਤੇ ਭਾਂਬਰੀ ਨੇ ਡਬਲ ਫਾਲਟ ਕੀਤਾ ਅਤੇ ਬਰੇਕ ਪੁਆਇੰਟ ਗੁਆ ਦਿੱਤਾ। ਬੈਕਹੈਂਡ ’ਤੇ ਉਸ ਦੀ ਕਮਜ਼ੋਰ ਸ਼ਾਟ ’ਤੇ ਉਜ਼ਬੇਕ ਟੀਮ ਨੇ ਲੀਡ ਹਾਸਲ ਕੀਤੀ। ਸੁਪਰ ਟਾਈਬ੍ਰੇਕਰ ’ਚ ਉਜ਼ਬੇਕ ਟੀਮ ਨੇ 3-0 ਦੀ ਲੀਡ ਲੈ ਲਈ ਅਤੇ ਜਲਦੀ ਹੀ ਇਸ ਨੂੰ 5-1 ਕਰ ਲਿਆ। ਬੋਪੰਨਾ ਦੀ ਸਰਵਿਸ ’ਤੇ ਸ਼ਾਨਦਾਰ ਸ਼ਾਟ ਨਾਲ ਇਹ ਲੀਡ 6-1 ਹੋ ਗਈ। ਫੋਮਿਨ ਨੇ ਬੈਕਹੈਂਡ ’ਤੇ ਵਿਨਰ ਲਗਾ ਕੇ ਚਾਰ ਮੈਚ ਪੁਆਇੰਟ ਬਣਾਏ। ਇਸ ਮਗਰੋਂ ਸੁਲਤਾਨੋਵ ਨੇ ਵਿਨਰ ਲਗਾ ਕੇ ਮੁਕਾਬਲਾ ਜਿੱਤ ਲਿਆ।

ਭਾਰਤੀ ਕੋਚ ਜ਼ੀਸ਼ਾਨ ਅਲੀ ਨੇ ਕਿਹਾ ਕਿ ਬੋਪੰਨਾ ਨੂੰ ਮੈਚ ਵਿੱਚ ਭਾਂਬਰੀ ਤੋਂ ਉਮੀਦ ਮੁਤਾਬਕ ਸਮਰਥਨ ਨਹੀਂ ਮਿਲਿਆ। ਬੋਪੰਨਾ ਅਤੇ ਭਾਂਬਰੀ ਹੁਣ ਮਿਕਸਡ ਡਬਲਜ਼ ਵਿੱਚ ਖੇਡਣਗੇ।

ਪੁਰਸ਼ ਸਿੰਗਲਜ਼ ਵਿੱਚ ਰਾਮਕੁਮਾਰ ਰਾਮਾਨਾਥਨ ਬਿਨਾਂ ਖੇਡੇ ਹੀ ਦੂਜੇ ਗੇੜ ’ਚ ਪਹੁੰਚ ਗਿਆ। -ਪੀਟੀਆਈ

Advertisement
Show comments