ਟੈਨਿਸ: ਅਲਕਰਾਜ਼ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ
ਪੈਰਿਸ: ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ (21) ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਕੁਆਰਟਰ ਫਾਈਨਲ ਮੈਚ ’ਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 7-6 (7)...
Advertisement
ਪੈਰਿਸ:
ਸਪੇਨ ਦਾ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ (21) ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ’ਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਅੱਜ ਇੱਥੇ ਕੁਆਰਟਰ ਫਾਈਨਲ ਮੈਚ ’ਚ ਅਮਰੀਕਾ ਦੇ ਟੌਮੀ ਪੌਲ ਨੂੰ 6-3, 7-6 (7) ਨਾਲ ਹਰਾਇਆ।
Advertisement
ਇਸ ਤੋਂ ਪਹਿਲਾਂ ਇਹ ਰਿਕਾਰਡ ਨੋਵਾਕ ਜੋਕੋਵਿਚ (37) ਦੇ ਨਾਮ ਸੀ ਜੋ ਉਸ ਨੇ 2008 ’ਚ ਬਣਾਇਆ ਸੀ। ਅਲਕਰਾਜ਼ ਹੁਣ 21 ਸਾਲਾਂ ਹੈ ਤੇ ਉੁਸ ਨੇ ਜੋਕੋਵਿਚ (37) ਵੱਲੋਂ 16 ਸਾਲਾਂ ਪਹਿਲਾਂ 21 ਸਾਲਾਂ ਦੀ ਉਮਰ ’ਚ ਬਣਾਏ ਗਏ ਰਿਕਾਰਡ ਨੂੰ ਉਮਰ ਲਿਹਾਜ਼ ਤੋਂ ਕੁਝ ਦਿਨਾਂ ਦੇ ਫਰਕ ਨਾਲ ਹੀ ਤੋੜਿਆ ਹੈ। ਕਾਰਲੋੋਸ ਦਾ ਸੈਮੀਫਾਈਨਲ ’ਚ ਮੁਕਾਬਲਾ ਨਾਰਵੇ ਦੇ ਕੈਸਪਰ ਰੁੱਡ ਜਾਂ ਕੈਨੇਡਾ ਔਗੇਰ ਨਾਲ ਹੋਵੇਗਾ। -ਏਪੀ
Advertisement