ਰੋਇੰਗ: ਪੁਰਸ਼ ਸਿੰਗਲ ਸਕੱਲਜ਼ ’ਚ ਪੰਵਾਰ 23ਵੇਂ ਸਥਾਨ ’ਤੇ
ਪੈਰਿਸ: ਭਾਰਤੀ ਰੋਵਰ ਬਲਰਾਜ ਪੰਵਾਰ ਨੇ ਅੱਜ ਇੱਥੇ ਫਾਈਨਲ ਡੀ ਰਾਊਂਡ ਵਿੱਚ ਪੰਜਵੇਂ ਸਥਾਨ ’ਤੇ ਰਹਿੰਦਿਆਂ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਸਿੰਗਲ ਸਕੱਲਜ਼ ਮੁਕਾਬਲੇ ਦੌਰਾਨ ਆਪਣੀ ਮੁਹਿੰਮ ਦੀ ਸਮਾਪਤੀ 23ਵੇਂ ਸਥਾਨ ਨਾਲ ਕੀਤੀ। ਹਰਿਆਣਾ ਦੇ 25 ਸਾਲ ਦੇ ਬਲਰਾਜ ਨੇ...
Advertisement
ਪੈਰਿਸ:
ਭਾਰਤੀ ਰੋਵਰ ਬਲਰਾਜ ਪੰਵਾਰ ਨੇ ਅੱਜ ਇੱਥੇ ਫਾਈਨਲ ਡੀ ਰਾਊਂਡ ਵਿੱਚ ਪੰਜਵੇਂ ਸਥਾਨ ’ਤੇ ਰਹਿੰਦਿਆਂ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਸਿੰਗਲ ਸਕੱਲਜ਼ ਮੁਕਾਬਲੇ ਦੌਰਾਨ ਆਪਣੀ ਮੁਹਿੰਮ ਦੀ ਸਮਾਪਤੀ 23ਵੇਂ ਸਥਾਨ ਨਾਲ ਕੀਤੀ। ਹਰਿਆਣਾ ਦੇ 25 ਸਾਲ ਦੇ ਬਲਰਾਜ ਨੇ ਫਾਈਨਲ ਡੀ ਵਿੱਚ ਸੱਤ ਮਿੰਟ 2.37 ਸੈਕਿੰਡ ਦਾ ਸਮਾਂ ਲਿਆ, ਜੋ ਮੌਜੂਦਾ ਖੇਡਾਂ ਵਿੱਚ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ। ਹਾਲਾਂਕਿ ਇਹ ਤਗ਼ਮਾ ਰਾਊਂਡ ਨਹੀਂ ਸੀ। ਪੈਰਿਸ ਓਲੰਪਿਕ ਦੇ ਰੋਇੰਗ ਮੁਕਾਬਲੇ ਵਿੱਚ ਭਾਰਤ ਦਾ ਇਕਲੌਤਾ ਖਿਡਾਰੀ ਬਲਰਾਜ ਮੰਗਲਵਾਰ ਨੂੰ ਕੁਆਰਟਰ ਫਾਈਨਲ ਹੀਟ ਰੇਸ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਸੀ। ਉਸ ਨੇ ਐਤਵਾਰ ਨੂੰ ਰੇਪੇਚੇਜ ਰਾਊਂਡ ਦੀ ਰੇਸ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਬਲਰਾਜ ਪਹਿਲੇ ਰਾਊਂਡ ਦੀ ਹੀਟ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਰੇਪੇਚੇਜ ਵਿੱਚ ਪਹੁੰਚਿਆ ਸੀ। -ਪੀਟੀਆਈ
Advertisement
Advertisement