ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੱਧ ਭਾਰ ਦਾ ਮਾਮਲਾ: ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਦਾ ਫ਼ੈਸਲਾ ਅੱਜ

ਪੈਰਿਸ, 12 ਅਗਸਤ ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ 13 ਅਗਸਤ ਨੂੰ ਫ਼ੈਸਲਾ ਸੁਣਾਏਗੀ। ਭਾਰਤੀ ਖੇਡ ਅਥਾਰਟੀ ਪਹਿਲਵਾਨ ਵਿਨੇਸ਼ ਦੀ ਅਪੀਲ ’ਤੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਰਹੀ ਹੈ। ਖੇਡ ਸਾਲਸੀ ਅਦਾਲਤ...
Advertisement

ਪੈਰਿਸ, 12 ਅਗਸਤ

ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ 13 ਅਗਸਤ ਨੂੰ ਫ਼ੈਸਲਾ ਸੁਣਾਏਗੀ। ਭਾਰਤੀ ਖੇਡ ਅਥਾਰਟੀ ਪਹਿਲਵਾਨ ਵਿਨੇਸ਼ ਦੀ ਅਪੀਲ ’ਤੇ ਨਤੀਜੇ ਦੀ ਬੇਸਬਰੀ ਨਾਲ ਉਡੀਕ ਰਹੀ ਹੈ। ਖੇਡ ਸਾਲਸੀ ਅਦਾਲਤ ਨੇ ਸਾਰੀਆਂ ਧਿਰਾਂ ਦੀ ਦਲੀਲਾਂ ਸੁਣਨ ਮਗਰੋਂ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ ਜੋ ਮੰਗਲਵਾਰ ਨੂੰ ਸੁਣਾਇਆ ਜਾਵੇਗਾ। ਜੇ ਸਾਲਸੀ ਅਦਾਲਤ ਵਿਨੇਸ਼ ਦੇ ਹੱਕ ’ਚ ਫੈਸਲਾ ਸੁਣਾਉਂਦੀ ਹੈ ਤਾਂ ਉਸ ਨੂੰ ਚਾਂਦੀ ਦਾ ਤਗ਼ਮਾ ਦਿੱਤਾ ਜਾਵੇਗਾ।

Advertisement

ਕਾਬਿਲੇਗੌਰ ਹੈ ਕਿ 29 ਸਾਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਤੋਂ ਪਹਿਲਾਂ ਓਵਰਵੇਟ (100 ਗ੍ਰਾਮ ਭਾਰ ਵੱਧ) ਹੋਣ ਕਰਕੇ ਅਯੋਗ ਐਲਾਨ ਦਿੱਤਾ ਗਿਆ ਸੀ। ਵਿਨੇਸ਼ ਨੇ ਇਸ ਫੈਸਲੇ ਨੂੰ ਸਾਲਸੀ ਅਦਾਲਤ ਵਿਚ ਚੁਣੌਤੀ ਦਿੰਦਿਆਂ ਕਿਊਬਾ ਦੀ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਫੋਗਾਟ ਦੀ ਅਪੀਲ ਉੱਤੇ ਸਾਲਸੀ ਕੋਰਟ ਵਿਚ ਸੁਣਵਾਈ ਸ਼ੁੱਕਰਵਾਰ ਦੇਰ ਰਾਤ ਹੀ ਮੁਕੰਮਲ ਹੋ ਗਈ ਸੀ ਪਰ ਫ਼ੈਸਲਾ 13 ਅਗਸਤ ਤੱਕ ਟਾਲ ਦਿੱਤਾ ਸੀ। ਦੱਸਣਯੋਗ ਹੈ ਕਿ ਅਯੋਗ ਠਹਿਰਾਏ ਜਾਣ ਮਗਰੋਂ ਵਿਨੇਸ਼ ਨੇ ਖੇਡ ਤੋਂ ਸੰਨਿਆਸ ਲੈ ਲਿਆ ਸੀ ਪਰ ਖੇਡ ਜਗਤ ਦੀਆਂ ਵੱੱਖ-ਵੱਖ ਹਸਤੀਆਂ ਨੇ ਉਸ ਦੀ ਹਮਾਇਤ ਕੀਤੀ ਸੀ। -ਪੀਟੀਆਈ

Advertisement
Tags :
CASOverweightPunjabi khabarPunjabi Newsvinesh Phogat