ਨੀਰਜ ਚੋਪੜਾ ਸਰਜਰੀ ਵਾਸਤੇ ਸਲਾਹ ਲੈਣ ਜਰਮਨੀ ਰਵਾਨਾ
ਨਵੀਂ ਦਿੱਲੀ: ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਸੰਭਾਵੀ ਸੱਟ ਦੀ ਸਰਜਰੀ ਲਈ ਡਾਕਟਰੀ ਸਲਾਹ ਤੇ ਆਗਾਮੀ ਡਾਇਮੰਡ ਲੀਗ ਮੁਕਾਬਲਿਆਂ ’ਚ ਸ਼ਮੂਲੀਅਤ ਬਾਰੇ ਫੈਸਲਾ ਲੈਣ ਲਈ ਜਰਮਨੀ ਰਵਾਨਾ ਹੋ ਗਿਆ ਹੈ। ਇੱਕ ਪਰਿਵਾਰਕ ਸੂਤਰ ਨੇ...
Advertisement
ਨਵੀਂ ਦਿੱਲੀ:
ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਸੰਭਾਵੀ ਸੱਟ ਦੀ ਸਰਜਰੀ ਲਈ ਡਾਕਟਰੀ ਸਲਾਹ ਤੇ ਆਗਾਮੀ ਡਾਇਮੰਡ ਲੀਗ ਮੁਕਾਬਲਿਆਂ ’ਚ ਸ਼ਮੂਲੀਅਤ ਬਾਰੇ ਫੈਸਲਾ ਲੈਣ ਲਈ ਜਰਮਨੀ ਰਵਾਨਾ ਹੋ ਗਿਆ ਹੈ। ਇੱਕ ਪਰਿਵਾਰਕ ਸੂਤਰ ਨੇ ਦੱਸਿਆ ਕਿ ਉਹ ਜਰਮਨੀ ਲਈ ਰਵਾਨਾ ਹੋ ਗਿਆ ਹੈ ਅਤੇ ਡੇਢ ਮਹੀਨਾ ਉਸ ਦੇ ਭਾਰਤ ਮੁੜਨ ਦੀ ਸੰਭਾਵਨਾ ਨਹੀਂ ਹੈ। ਪੈਰਿਸ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸੂਤਰਾਂ ਨੇ ਵੀ ਨੀਰਜ ਦੇ ਜਰਮਨੀ ਰਵਾਨਾ ਹੋਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਫਿਨਲੈਂਡ ’ਚ ਪਾਵੋ ਨੂਰਮੀ ਖੇਡਾਂ ’ਚ ਜਿੱਤ ਮਗਰੋਂ ਨੀਰਜ ਨੇ ਕਿਹਾ ਸੀ ਕਿ ਉਹ ਆਪਣੀ ਸੱਟ ਦੇ ਸਬੰਧ ’ਚ ਪੈਰਿਸ ਓਲੰਪਿਕ ਮਗਰੋਂ ਡਾਕਟਰੀ ਸਲਾਹ ਲਵੇਗਾ। -ਪੀਟੀਆਈ
Advertisement
Advertisement