ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਡਾਲ ਦਾ ਓਲੰਪਿਕ ’ਚ ਸਫ਼ਰ ਸਮਾਪਤ

ਪੈਰਿਸ: ਰਾਫੇਲ ਨਡਾਲ ਨੂੰ ਯਕੀਨ ਨਹੀਂ ਹੈ ਕਿ ਕੀ ਉਹ ਪੈਰਿਸ ਦੇ ਇਤਿਹਾਸਕ ਟੈਨਿਸ ਸਥਾਨ ’ਤੇ ਦੁਬਾਰਾ ਖੇਡ ਸਕੇਗਾ ਜਾਂ ਨਹੀਂ, ਜਿੱਥੇ ਉਸ ਨੇ ਰਿਕਾਰਡ 14 ਫਰੈਂਚ ਓਪਨ ਖਿਤਾਬ ਜਿੱਤੇ ਹਨ। ਇਸ ਟੈਨਿਸ ਖਿਡਾਰੀ ਦਾ ਪੁਰਸ਼ ਡਬਲਜ਼ ’ਚ ਹਾਰ ਦੇ...
Advertisement

ਪੈਰਿਸ:

ਰਾਫੇਲ ਨਡਾਲ ਨੂੰ ਯਕੀਨ ਨਹੀਂ ਹੈ ਕਿ ਕੀ ਉਹ ਪੈਰਿਸ ਦੇ ਇਤਿਹਾਸਕ ਟੈਨਿਸ ਸਥਾਨ ’ਤੇ ਦੁਬਾਰਾ ਖੇਡ ਸਕੇਗਾ ਜਾਂ ਨਹੀਂ, ਜਿੱਥੇ ਉਸ ਨੇ ਰਿਕਾਰਡ 14 ਫਰੈਂਚ ਓਪਨ ਖਿਤਾਬ ਜਿੱਤੇ ਹਨ। ਇਸ ਟੈਨਿਸ ਖਿਡਾਰੀ ਦਾ ਪੁਰਸ਼ ਡਬਲਜ਼ ’ਚ ਹਾਰ ਦੇ ਨਾਲ ਹੀ ਓਲੰਪਿਕ ਵਿੱਚ ਵੀ ਸਫ਼ਰ ਸਮਾਪਤ ਹੋ ਗਿਆ।

Advertisement

ਨਡਾਲ ਅਤੇ ਕਾਰਲਸ ਅਲਕਰਾਜ਼ ਦੀ ਸਪੈਨਿਸ਼ ਜੋੜੀ ਨੂੰ ਆਸਟਿਨ ਕਰਾਜਿਸੇਕ ਅਤੇ ਰਾਜੀਵ ਰਾਮ ਦੀ ਚੌਥਾ ਦਰਜਾ ਪ੍ਰਾਪਤ ਅਮਰੀਕੀ ਜੋੜੀ ਨੇ 6-2, 6-4 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਵਿੱਚ ਨੋਵਾਕ ਜੋਕੋਵਿਚ ਤੋਂ ਹਾਰਨ ਵਾਲੇ ਨਡਾਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਸ ਨੇ ਆਪਣਾ ਆਖ਼ਰੀ ਮੈਚ ਖੇਡ ਲਿਆ ਹੈ ਤਾਂ ਉਸ ਨੇ ਕਿਹਾ, ‘‘ਹੋ ਸਕਦਾ ਹੈ। ਮੈਂ ਨਹੀਂ ਜਾਣਦਾ।’’ ਇਸ 38 ਸਾਲਾ ਖਿਡਾਰੀ ਨੇ ਦਰਸ਼ਕਾਂ ਵੱਲ ਹੱਥ ਹਿਲਾਇਆ ਤੇ ਦਰਸ਼ਕਾਂ ਨੇ ਵੀ ਖੜ੍ਹੇ ਹੋ ਕੇ ਤਾੜੀਆਂ ਨਾਲ ਉਸ ਦਾ ਪਿਆਰ ਕਬੂਲਿਆ।

ਨਡਾਲ ਨੇ ਕਿਹਾ, ‘‘ਜੇ ਮੈਂ ਇੱਥੇ ਆਪਣਾ ਆਖ਼ਰੀ ਮੈਚ ਖੇਡ ਲਿਆ ਹੈ ਤਾਂ ਇਹ ਅਭੁੱਲ ਭਾਵਨਾਵਾਂ ਹਨ। ਮੈਨੂੰ ਹਮੇਸ਼ਾ ਇੱਥੇ ਦਰਸ਼ਕਾਂ ਦਾ ਅਥਾਹ ਪਿਆਰ ਮਿਲਿਆ ਹੈ।’’ ਉਸ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਭਵਿੱਖ ਵਿੱਚ ਕੀ ਹੋਣ ਵਾਲਾ ਹੈ ਪਰ ਜੇ ਇਹ ਆਖ਼ਰੀ ਵਾਰ ਹੈ ਤਾਂ ਮੈਂ ਇਸ ਦਾ ਆਨੰਦ ਮਾਣਿਆ।’’ ਇਹ ਮੈਚ ਕੋਰਟ ਫਿਲਿਪ ਚੈਟਰਿਅਰ ਵਿੱਚ ਖੇਡਿਆ ਗਿਆ ਸੀ। ਇਹ ਉਹੀ ਕੋਰਟ ਹੈ ਜਿੱਥੇ ਨਡਾਲ ਨੇ ਆਪਣੇ 22 ਗਰੈਂਡਸਲੈਮ ਖਿਤਾਬਾਂ ਵਿੱਚੋਂ 14 ਖਿਤਾਬ ਜਿੱਤੇ। -ਏਪੀ

Advertisement
Tags :
Nadals journeyParis OlympicPunjabi khabarPunjabi NewsTennis