ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਬੱਡੀ: ਸੈਮੀਫਾਈਨਲ ’ਚ ਭਾਰਤ-ਪਾਕਿ ਕਰਨਗੇ ਦੋ-ਦੋ ਹੱਥ

ਗਰੁੱਪ ਏ ਵਿੱਚ ਚੀਨੀ ਤਾਇਪੇ ਨੂੰ 50-27 ਨਾਲ ਹਰਾਇਆ
ਚੀਨੀ ਤਾਇਪੇ ਦੇ ਰੇਡਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਹੋਏ ਭਾਰਤੀ ਜਾਫ਼ੀ।
Advertisement

ਹਾਂਗਜ਼ੂ, 5 ਅਕਤੂਬਰ

ਸੱਤ ਵਾਰ ਦੀ ਚੈਂਪੀਅਨ ਭਾਰਤੀ ਪੁਰਸ਼ ਕਬੱਡੀ ਟੀਮ ਨੇ ਅੱਜ ਇੱਥੇ ਗਰੁੱਪ ਏ ਵਿੱਚ ਚੀਨੀ ਤਾਇਪੇ ਨੂੰ 50-27 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਇਸ ਜਿੱਤ ਨਾਲ ਭਾਰਤ ਨੇ ਤਗ਼ਮਾ ਪੱਕਾ ਕਰ ਲਿਆ ਹੈ। ਕਬੱਡੀ ਵਿੱਚ 2010 ਦੀਆਂ ਗੁਆਂਗਜ਼ੂ ਏਸ਼ਿਆਈ ਖੇਡਾਂ ਵੇਲੇ ਤੋਂ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਦੋਵੇਂ ਟੀਮਾਂ ਨੂੰ ਕਾਂਸੇ ਦਾ ਤਗ਼ਮਾ ਦਿੱਤਾ ਜਾਂਦਾ ਹੈ। ਭਾਰਤ ਨੇ ਜਕਾਰਤਾ ਵਿੱਚ 2018 ’ਚ ਹੋਈਆਂ ਖੇਡਾਂ ਦੌਰਾਨ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਆਖ਼ਰੀ ਗਰੁੱਪ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 56-28 ਨਾਲ ਹਰਾ ਕੇ ਗਰੁੱਪ ਏ ਵਿੱਚ ਸਿਖਰਲਾ ਸਥਾਨ ਵੀ ਹਾਸਲ ਕੀਤਾ। ਭਾਰਤ ਹੁਣ ਪਾਕਿਸਤਾਨ ਨਾਲ ਖੇਡੇਗਾ, ਜੋ ਗਰੁੱਪ ਬੀ ਵਿੱਚੋਂ ਦੂਜੇ ਸਥਾਨ ’ਤੇ ਰਿਹਾ।

Advertisement

ਭਾਰਤ ਨੇ ਚਾਰ ਵਾਰ ਵਿਰੋਧੀ ਟੀਮ ਨੂੰ ‘ਆਲ ਆਊਟ’ ਕੀਤਾ, ਜਦਕਿ ਉਸ ਦੇ ਰੇਡਰ ਨੇ ਚਾਰ ਬੋਨਸ ਅੰਕ ਹਾਸਲ ਕੀਤੇ। ਪਹਿਲੇ ਹਾਫ ਮਗਰੋਂ ਭਾਰਤੀ ਟੀਮ ਨੇ 28-12 ਦੀ ਲੀਡ ਬਣਾਈ। ਭਾਰਤੀ ਟੀਮ ਨੇ ਦੂਜੇ ਅੱਧ ਵਿੱਚ ਚੀਨੀ ਤਾਇਪੇ ਦੇ 15 ਅੰਕ ਦੇ ਮੁਕਾਬਲੇ 22 ਅੰਕ ਜੋੜ ਕੇ ਜਿੱਤ ਯਕੀਨੀ ਬਣਾਈ। ਚੀਨੀ ਤਾਇਪੇ ਦੀ ਟੀਮ ਨੇ ਦੂਜੇ ਅੱਧ ਦੌਰਾਨ ਇੱਕ ਵਾਰ ਭਾਰਤੀ ਟੀਮ ਨੂੰ ਆਲ ਆਊਟ ਵੀ ਕੀਤਾ। -ਪੀਟੀਆਈ

Advertisement
Show comments