ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜੂਡੋਕਾ ਤੂਲਿਕਾ ਮਾਨ ਪਹਿਲੇ ਗੇੜ ’ਚੋਂ ਬਾਹਰ

ਪੈਰਿਸ: ਭਾਰਤੀ ਜੂਡੋ ਖਿਡਾਰਨ ਤੂਲਿਕਾ ਮਾਨ ਪੈਰਿਸ ਓਲੰਪਿਕ ਦੇ ਮਹਿਲਾਵਾਂ ਦੇ 78 ਕਿਲੋ ਤੋਂ ਵੱਧ ਭਾਰ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਅੱਜ ਇੱਥੇ ਲੰਡਨ ਓਲੰਪਿਕ ਦੀ ਚੈਂਪੀਅਨ ਕਿਊਬਾ ਦੀ ਇਡਲਿਸ ਓਰਟਿਜ਼ ਤੋਂ ਹਾਰਨ ਮਗਰੋਂ ਬਾਹਰ ਹੋ ਗਈ। ਰਾਸ਼ਟਰਮੰਡਲ ਖੇਡਾਂ 2022...
ਕਿਊਬਾ ਦੀ ਇਡਲਿਸ ਓਰਟਜ਼ ਦਾ ਮੁਕਾਬਲਾ ਕਰਦੀ ਹੋਈ ਤੂਲਿਕਾ ਮਾਨ। -ਫੋਟੋ: ਪੀਟੀਆਈ
Advertisement

ਪੈਰਿਸ:

ਭਾਰਤੀ ਜੂਡੋ ਖਿਡਾਰਨ ਤੂਲਿਕਾ ਮਾਨ ਪੈਰਿਸ ਓਲੰਪਿਕ ਦੇ ਮਹਿਲਾਵਾਂ ਦੇ 78 ਕਿਲੋ ਤੋਂ ਵੱਧ ਭਾਰ ਮੁਕਾਬਲੇ ਦੇ ਪਹਿਲੇ ਗੇੜ ਵਿੱਚ ਅੱਜ ਇੱਥੇ ਲੰਡਨ ਓਲੰਪਿਕ ਦੀ ਚੈਂਪੀਅਨ ਕਿਊਬਾ ਦੀ ਇਡਲਿਸ ਓਰਟਿਜ਼ ਤੋਂ ਹਾਰਨ ਮਗਰੋਂ ਬਾਹਰ ਹੋ ਗਈ। ਰਾਸ਼ਟਰਮੰਡਲ ਖੇਡਾਂ 2022 ’ਚ ਚਾਂਦੀ ਦਾ ਤਗ਼ਮਾ ਜੇਤੂ ਦਿੱਲੀ ਦੀ 22 ਸਾਲਾ ਤੂਲਿਕਾ ਨੂੰ ਕਿਊਬਾ ਦੀ ਖਿਡਾਰਨ ਤੋਂ ਚੈਂਪ-ਦੀ-ਮਾਰਸ ਅਰੀਨਾ ਦੇ ਇਪੋਨ ਦਾਅ ਦੌਰਾਨ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਿਊਬਾ ਦੀ ਖਿਡਾਰਨ ਦੇ ਨਾਂ ਚਾਰ ਓਲੰਪਿਕ ਤਗ਼ਮੇ ਹਨ, ਜਿਸ ਵਿੱਚ ਇੱਕ ਸੋਨੇ, ਦੋ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਸ਼ਾਮਲ ਹੈ। ਓਰਟਿਜ਼ ਖ਼ਿਲਾਫ਼ ਤੂਲਿਕਾ ਸਿਰਫ਼ 28 ਸਕਿੰਟ ਹੀ ਟਿਕ ਸਕੀ। ਤੂਲਿਕਾ ਦੀ ਹਾਰ ਨਾਲ ਜੂਡੋ ਵਿੱਚ ਭਾਰਤ ਦੀ ਮੁਹਿੰਮ ਸਮਾਪਤ ਹੋ ਗਈ ਹੈ। ਕਿਉਂਕਿ ਉਹ ਓਲੰਪਿਕ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੀ ਇਕਲੌਤੀ ਜੂਡੋਕਾ ਸੀ। ਇਪੋਨ ਦਾਅ ਵਿੱਚ ਜੂਡੋ ਖਿਡਾਰੀ ਆਪਣੇ ਵਿਰੋਧੀ ਨੂੰ ਮੈਟ ’ਤੇ ਕਾਫ਼ੀ ਤਾਕਤ ਅਤੇ ਰਫ਼ਤਾਰ ਨਾਲ ਪਿੱਠ ਦੇ ਭਾਰ ਸੁੱਟਦਾ ਹੈ। ਇਪੋਨ ਦਾਅ ਉਦੋਂ ਖੇਡਿਆ ਜਾਂਦਾ ਹੈ ਜਦੋਂ ਕੋਈ ਖਿਡਾਰੀ ਵਿਰੋਧੀ ਨੂੰ 20 ਸੈਕਿੰਡ ਤੱਕ ਆਪਣੀ ਪਕੜ ਵਿੱਚ ਰੱਖਦਾ ਹੈ ਜਾਂ ਫਿਰ ਵਿਰੋਧੀ ਖਿਡਾਰੀ ਹਾਰ ਮੰਨ ਲੈਂਦਾ ਹੈ। -ਪੀਟੀਆਈ

Advertisement

Advertisement
Tags :
JudoParis OlympicPunjabi khabarPunjabi NewsTulika Mann