ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤੀਆਂ ਨੇ ਹਾਂਗਜ਼ੂ ਪੈਰਾ-ਏਸ਼ਿਆਈ ਖੇਡਾਂ ’ਚ 111 ਤਗਮੇ ਜਿੱਤ ਕੇ ਇਤਿਹਾਸ ਰਚਿਆ

ਹਾਂਗਜ਼ੂ, 28 ਅਕਤੂਬਰ ਭਾਰਤੀ ਪੈਰਾ ਐਥਲੀਟਾਂ ਨੇ ਅੱਜ ਇਤਿਹਾਸ ਰਚਦਿਆਂ ਹਾਂਗਜ਼ੂ ਪੈਰਾ ਏਸ਼ੀਅਨ ਖੇਡਾਂ ਵਿੱਚ 111 ਤਗਮੇ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ, ਜੋ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਬਹੁ-ਖੇਡ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ...
Advertisement

ਹਾਂਗਜ਼ੂ, 28 ਅਕਤੂਬਰ

ਭਾਰਤੀ ਪੈਰਾ ਐਥਲੀਟਾਂ ਨੇ ਅੱਜ ਇਤਿਹਾਸ ਰਚਦਿਆਂ ਹਾਂਗਜ਼ੂ ਪੈਰਾ ਏਸ਼ੀਅਨ ਖੇਡਾਂ ਵਿੱਚ 111 ਤਗਮੇ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ, ਜੋ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਬਹੁ-ਖੇਡ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ ਨੇ 29 ਸੋਨ, 31 ਚਾਂਦੀ ਅਤੇ 51 ਕਾਂਸੀ ਦੇ ਤਗਮੇ ਜਿੱਤੇ। ਭਾਰਤ ਤਮਗਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਰਿਹਾ। ਚੀਨ ਨੇ 521 ਤਗਮੇ (214 ਸੋਨ, 167 ਚਾਂਦੀ ਅਤੇ 140 ਕਾਂਸੀ) ਜਿੱਤੇ, ਜਦਕਿ ਇਰਾਨ ਨੇ 44 ਸੋਨ, 46 ਚਾਂਦੀ ਅਤੇ 41 ਕਾਂਸੀ ਦੇ ਤਗਮੇ ਜਿੱਤੇ। ਜਾਪਾਨ ਤੀਜੇ ਅਤੇ ਕੋਰੀਆ ਚੌਥੇ ਸਥਾਨ 'ਤੇ ਰਿਹਾ।

Advertisement

Advertisement
Show comments