ਹਾਕੀ: ਭਾਰਤੀ ਮਹਿਲਾ ਟੀਮ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ
ਹਾਂਗਜ਼ੂ: ਭਾਰਤੀ ਮਹਿਲਾ ਹਾਕੀ ਟੀਮ, ਜਿਸ ਨੂੰ ਏਸ਼ਿਆਈ ਖੇਡਾਂ ਵਿੱਚ ਖਿਤਾਬ ਦਾ ਸਿਖਰਲਾ ਦਾਅਵੇਦਾਰ ਮੰਨਿਆ ਜਾਂਦਾ ਸੀ, ਅੱਜ ਇਥੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਕੋਲੋਂ 4-0 ਨਾਲ ਹਾਰ ਕੇ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈ। ਇਸ ਹਾਰ ਨਾਲ ਭਾਰਤੀ...
Advertisement
ਹਾਂਗਜ਼ੂ: ਭਾਰਤੀ ਮਹਿਲਾ ਹਾਕੀ ਟੀਮ, ਜਿਸ ਨੂੰ ਏਸ਼ਿਆਈ ਖੇਡਾਂ ਵਿੱਚ ਖਿਤਾਬ ਦਾ ਸਿਖਰਲਾ ਦਾਅਵੇਦਾਰ ਮੰਨਿਆ ਜਾਂਦਾ ਸੀ, ਅੱਜ ਇਥੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਕੋਲੋਂ 4-0 ਨਾਲ ਹਾਰ ਕੇ ਸੋਨ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈ। ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਦਾ ਪੈਰਿਸ ਓਲੰਪਿਕ ਵਿੱਚ ਸਿੱਧੇ ਦਾਖਲੇ ਦਾ ਸੁਫ਼ਨਾ ਵੀ ਟੁੱਟ ਗਿਆ। ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਆਲਮੀ ਦਰਜਾਬੰਦੀ ਵਿਚ ਸੱਤਵੇਂ ਸਥਾਨ ’ਤੇ ਹੈ। ਚੀਨ ਲਈ ਜਿਆਕੀ ਝੌਂਗ (25ਵੇਂ ਮਿੰਟ), ਮੇਰੋਂਗੇ ਝੋਊ(40ਵੇਂ), ਮੇਊ ਲਿਯਾਂਗ (55ਵੇਂ) ਤੇ ਬਿੰਗਫੇਂਗ ਗੂ (60ਵੇਂ ਮਿੰਟ) ਨੇ ਗੋਲ ਕੀਤੇ। -ਪੀਟੀਆਈ
Advertisement
Advertisement