ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹਾਕੀ: ਭਾਰਤ ਨੇ ਅਰਜਨਟੀਨਾ ਨੂੰ 1-1 ਨਾਲ ਡਰਾਅ ’ਤੇ ਰੋਕਿਆ

ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਰੀ ਮਿੰਟਾਂ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ ਗੋਲ
ਅਰਜਨਟੀਨਾ ਖ਼ਿਲਾਫ਼ ਮੈਚ ਦੌਰਾਨ ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ
Advertisement

ਪੈਰਿਸ, 29 ਜੁਲਾਈ

ਆਖਰੀ ਸੀਟੀ ਵੱਜਣ ਤੋਂ ਇੱਕ ਮਿੰਟ ਪਹਿਲਾਂ ਪੈਨਲਟੀ ਕਾਰਨਰ ’ਤੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਗੋਲ ਸਦਕਾ ਭਾਰਤ ਨੇ ਅੱਜ ਪੈਰਿਸ ਓਲੰਪਿਕ ਪੁਰਸ਼ ਹਾਕੀ ਮੁਕਾਬਲੇ ਦੇ ਪੂਲ-ਬੀ ਮੈਚ ਵਿੱਚ ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 1-1 ਨਾਲ ਡਰਾਅ ’ਤੇ ਰੋਕ ਦਿੱਤਾ। ਅਰਜਨੀਟਾ ਵੱਲੋਂ ਲੁਕਾਸ ਮਾਰਟੀਨੇਜ਼ ਅਤੇ ਭਾਰਤ ਵੱਲੋਂ ਹਰਮਨਪ੍ਰੀਤ ਨੇ ਗੋਲ ਕੀਤਾ। ਭਾਰਤ ਨੂੰ ਇਸ ਮੈਚ ਵਿੱਚ ਮਿਲੇ ਦਸਵੇਂ ਪੈਨਲਟੀ ਕਾਰਨਰ ’ਤੇ ਪਹਿਲਾ ਗੋਲ ਆਇਆ।

Advertisement

ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਪੂਰੇ ਮੈਚ ਦੌਰਾਨ ਲੈਅ ਵਿੱਚ ਨਜ਼ਰ ਨਹੀਂ ਆਈ। ਟੀਮ ਪੈਨਲਟੀ ਕਾਰਨਰਜ਼ ’ਤੇ ਗੋਲ ਨਹੀਂ ਕਰ ਸਕੀ। ਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਵਰਗੇ ਤਜਰਬੇਕਾਰ ਮਿਡਫੀਲਡਰ ਮੈਚ ਵਿੱਚ ਕਿਤੇ ਨਜ਼ਰ ਨਹੀਂ ਆਏ। ਇਸ ਤੋਂ ਇਲਾਵਾ ਅਹਿਮ ਮੌਕਿਆਂ ’ਤੇ ਫਾਰਵਰਡ ਲਾਈਨ ਨੇ ਵੀ ਕਈ ਗਲਤੀਆਂ ਕੀਤੀਆਂ ਅਤੇ ਮੌਕੇ ਗੁਆਏ।

ਅਰਜਨਟੀਨਾ ਨੇ 22ਵੇਂ ਮਿੰਟ ਵਿੱਚ ਲੁਕਾਸ ਮਾਰਟੀਨੇਜ਼ ਦੇ ਗੋਲ ਨਾਲ ਲੀਡ ਲੈ ਲਈ ਅਤੇ ਇਸ ਤੋਂ ਬਾਅਦ ਭਾਰਤੀ ਟੀਮ ਬਰਾਬਰੀ ਦੇ ਗੋਲ ਲਈ ਤਰਸਦੀ ਰਹੀ। ਭਾਰਤੀਆਂ ਨੇ ਸਰਕਲ ਦੇ ਅੰਦਰ ਕਈ ਹਮਲੇ ਕੀਤੇ ਪਰ ਅਰਜਨਟੀਨਾ ਦੇ ਗੋਲਕੀਪਰ ਨੇ ਸਾਰੇ ਭਾਰਤੀ ਹਮਲੇ ਨਾਕਾਮ ਕਰ ਦਿੱਤੇ। ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਟੋਕੀਓ ਓਲੰਪਿਕ ਦੇ ਪੂਲ ਗੇੜ ਵਿੱਚ ਭਾਰਤ ਤੋਂ 1-3 ਨਾਲ ਮਿਲੀ ਹਾਰ ਦਾ ਬਦਲਾ ਲੈ ਲਵੇਗਾ ਪਰ ਕਿਸਮਤ ਨੇ ਭਾਰਤ ਦਾ ਸਾਥ ਦਿੱਤਾ ਅਤੇ 59ਵੇਂ ਮਿੰਟ ਵਿੱਚ ਅਹਿਮ ਪੈਨਲਟੀ ਕਾਰਨਰ ਮਿਲਿਆ। ਭਾਰਤੀ ਟੀਮ ਪੈਨਲਟੀ ਸਟ੍ਰੋਕ ਦੀ ਮੰਗ ਕਰ ਰਹੀ ਸੀ ਪਰ ਰੈਫਰਲ ਤੋਂ ਬਾਅਦ ਕਾਰਨਰ ਦਿੱਤਾ ਗਿਆ। ਹਰਮਨਪ੍ਰੀਤ ਨੇ ਇਸ ’ਤੇ ਗੋਲ ਕਰਕੇ ਸਟੇਡੀਅਮ ਵਿੱਚ ਮੌਜੂਦ ਭਾਰਤੀ ਦਰਸ਼ਕਾਂ ਨੂੰ ਨਿਰਾਸ਼ ਪਰਤਣ ਤੋਂ ਬਚਾਅ ਲਿਆ। -ਪੀਟੀਆਈ

Advertisement
Tags :
hockeyIndia beat ArgentinaParis OlympicsPunjabi khabarPunjabi News