ਕੁਸ਼ਤੀ ’ਚ ਦੀਪਕ ਪੂਨੀਆ ਨੇ ਜਿੱਤੀ ਚਾਂਦੀ
ਹਾਂਗਜ਼ੂ: ਦੀਪਕ ਪੂਨੀਆ ਦੀ 86 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਇਰਾਨੀ ਪਹਿਲਵਾਨ ਹਸਨ ਯਜ਼ਦਾਨੀ ਅੱਗੇ ਇੱਕ ਨਾ ਚੱਲ ਸਕੀ। ਹਸਨ ਨੇ ਦੀਪਕ ਨੂੰ 10-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤੀ ਪਹਿਲਵਾਨ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ...
Advertisement
ਹਾਂਗਜ਼ੂ: ਦੀਪਕ ਪੂਨੀਆ ਦੀ 86 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਇਰਾਨੀ ਪਹਿਲਵਾਨ ਹਸਨ ਯਜ਼ਦਾਨੀ ਅੱਗੇ ਇੱਕ ਨਾ ਚੱਲ ਸਕੀ। ਹਸਨ ਨੇ ਦੀਪਕ ਨੂੰ 10-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤੀ ਪਹਿਲਵਾਨ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਕੁਸ਼ਤੀ ਮੁਕਾਬਲੇ ਵਿੱਚ ਐਤਕੀਂ ਛੇ ਤਗ਼ਮੇ ਜਿੱਤੇ ਹਨ। ਇਹ ਦੂਜਾ ਮੌਕਾ ਸੀ, ਜਦੋਂ ਦੀਪਕ ਦਾ ਸਾਹਮਣਾ ਆਪਣੇ ਬਚਪਨ ਦੇ ਆਦਰਸ਼ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਅਤੇ ਅੱਠ ਵਾਰ ਦੇ ਵਿਸ਼ਵ ਚੈਂਪੀਅਨਸ਼ਿਪ ਦੇ ਤਗ਼ਮਾ ਜੇਤੂ ਯਜ਼ਦਾਨੀ ਨਾਲ ਸੀ। -ਪੀਟੀਆਈ
Advertisement
Advertisement