ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਨੇਸ਼ ਦੇਸ਼ ਦੀ ਬਹਾਦਰ ਧੀ: ਧਰਮਿੰਦਰ

ਨਵੀਂ ਦਿੱਲੀ: ਅਦਾਕਾਰ ਧਰਮਿੰਦਰ ਨੇ ਵਿਨੇਸ਼ ਫੋਗਾਟ ਨੂੰ ਦੇਸ਼ ਦੀ ਬਹਾਦਰ ਧੀ ਦੱਸਦਿਆਂ ਅੱਜ ਇੱਥੇ ਕਿਹਾ ਕਿ ਉਹ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮੇ ਦੇ ਮੁਕਾਬਲੇ ’ਚ ਪਹਿਲਵਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪਤਾ ਲੱਗਣ ’ਤੇ ਦੁਖੀ ਹੈ। ਇੰਸਟਾਗ੍ਰਾਮ ’ਤੇ...
Advertisement

ਨਵੀਂ ਦਿੱਲੀ:

ਅਦਾਕਾਰ ਧਰਮਿੰਦਰ ਨੇ ਵਿਨੇਸ਼ ਫੋਗਾਟ ਨੂੰ ਦੇਸ਼ ਦੀ ਬਹਾਦਰ ਧੀ ਦੱਸਦਿਆਂ ਅੱਜ ਇੱਥੇ ਕਿਹਾ ਕਿ ਉਹ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮੇ ਦੇ ਮੁਕਾਬਲੇ ’ਚ ਪਹਿਲਵਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਬਾਰੇ ਪਤਾ ਲੱਗਣ ’ਤੇ ਦੁਖੀ ਹੈ। ਇੰਸਟਾਗ੍ਰਾਮ ’ਤੇ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਧਰਮਿੰਦਰ ਨੇ ਕਿਹਾ ਕਿ ਉਹ ਵਿਨੇਸ਼ ਦੀ ਚੰਗੀ ਸਿਹਤ ਅਤੇ ਖੁਸ਼ੀਆਂ ਲਈ ਅਰਦਾਸ ਕਰ ਰਹੇ ਹਨ। ਧਰਮਿੰਦਰ ਨੇ ਕਿਹਾ, ‘‘ਪਿਆਰੀ ਧੀ ਵਿਨੇਸ਼, ਸਾਨੂੰ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ। ਤੂੰ ਇਸ ਧਰਤੀ ਦੀ ਇੱਕ ਬਹਾਦਰ ਧੀ ਹੈ। ਅਸੀਂ ਤੈਨੂੰ ਪਿਆਰ ਕਰਦੇ ਹਾਂ ਅਤੇ ਹਮੇਸ਼ਾ ਤੇਰੀ ਸਿਹਤਯਾਬੀ ਅਤੇ ਖੁਸ਼ੀਆਂ ਲਈ ਅਰਦਾਸ ਕਰਦੇ ਹਾਂ।’’ ਧਰਮਿੰਦਰ ਦੀ ਪਤਨੀ, ਅਦਾਕਾਰਾ ਅਤੇ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ 100 ਗ੍ਰਾਮ ਵਜ਼ਨ ਵੱਧ ਹੋਣ ’ਤੇ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ। ਹੇਮਾ ਮਾਲਿਨੀ ਨੇ ਕਿਹਾ, ‘‘ਆਪਣੇ ਵਜ਼ਨ ’ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਇਹ ਸਾਡੇ ਸਾਰਿਆਂ ਲਈ ਸਿੱਖਿਆ ਹੈ ਕਿ 100 ਗ੍ਰਾਮ ਵੀ ਬਹੁਤ ਮਾਇਨੇ ਰੱਖਦਾ ਹੈ। ਸਾਨੂੰ ਉਸ ਲਈ ਦੁੱਖ ਹੈ, ਮੈਂ ਚਾਹੁੰਦੀ ਹਾਂ ਕਿ ਉਹ ਜਲਦੀ 100 ਗ੍ਰਾਮ ਵਜ਼ਨ ਘੱਟ ਕਰ ਲਵੇ ਪਰ ਹੁਣ ਤਗ਼ਮਾ ਨਹੀਂ ਮਿਲੇਗਾ।’’ -ਪੀਟੀਆਈ

Advertisement

Advertisement
Tags :
DharmendraParis OlympicPunjabi khabarPunjabi Newsvinesh Phogat