ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁੱਕੇਬਾਜ਼ ਲਵਲੀਨਾ ਦੂਜੇ ਓਲੰਪਿਕ ਤਗ਼ਮੇ ਤੋਂ ਇੱਕ ਜਿੱਤ ਦੂਰ

ਸੁਨੀਵਾ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚੀ
ਮੁਕਾਬਲਾ ਕਰਦੀਆਂ ਹੋਈਆਂ ਲਵਲੀਨਾ ਬੋਰਗੋਹੇਨ ਤੇ ਸੁਨੀਵਾ ਹੋਫਸਟੈਡ। -ਫੋਟੋ: ਰਾਇਟਰਜ਼
Advertisement

ਪੈਰਿਸ, 31 ਜੁਲਾਈ

ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਨੇ ਅੱਜ ਇੱਥੇ ਆਪਣੇ ਪਹਿਲੇ ਮੈਚ ਵਿੱਚ ਨਾਰਵੇ ਦੀ ਸੁਨੀਵਾ ਹੋਫਸਟੈਡ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਲਵਲੀਨਾ ਨੇ ਟੋਕੀਓ ਵਿੱਚ 69 ਕਿਲੋ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਉਹ ਲਗਾਤਾਰ ਦੂਜੇ ਓਲੰਪਿਕ ਵਿੱਚ ਤਗ਼ਮਾ ਜਿੱਤਣ ਤੋਂ ਸਿਰਫ਼ ਇੱਕ ਜਿੱਤ ਦੂਰ ਹੈ। ਹਾਲਾਂਕਿ ਇਹ ਇੰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਹੁਣ ਉਸ ਦਾ ਸਾਹਮਣਾ 4 ਅਗਸਤ ਨੂੰ ਸਿਖਰਲਾ ਦਰਜਾ ਪ੍ਰਾਪਤ ਚੀਨ ਦੀ ਲੀ ਕਿਆਨ ਨਾਲ ਹੋਵੇਗਾ। ਇਸ ਮੈਚ ਵਿੱਚ ਜਿੱਤ ਲਵਲੀਨਾ ਲਈ ਘੱਟੋ-ਘੱਟ ਕਾਂਸੇ ਦਾ ਤਗ਼ਮਾ ਯਕੀਨੀ ਬਣਾਏਗੀ। ਕਿਆਨ ਨੇ ਟੋਕੀਓ ਓਲੰਪਿਕ ਵਿੱਚ 75 ਕਿਲੋ ਵਰਗ ਵਿੱਚ ਚਾਂਦੀ ਜਦਕਿ ਰੀਓ ਓਲੰਪਿਕ 2016 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ।

Advertisement

ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਵਿੱਚ ਲਵਲੀਨਾ ਨੇ ਵਿਰੋਧੀ ਮੁੱਕੇਬਾਜ਼ ਤੋਂ ਦੂਰੀ ਬਣਾ ਕੇ ਜਵਾਬੀ ਹਮਲਾ ਕੀਤਾ ਜਦਕਿ ਨਾਰਵੇ ਦੀ ਖਿਡਾਰਨ ਉਸ ਨੂੰ ਫੜ ਕੇ ਸਮਾਂ ਬਰਬਾਦ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਭਾਰਤੀ ਮੁੱਕੇਬਾਜ਼ ਨੇ ਸਬਰ ਰੱਖਿਆ ਅਤੇ ਸਟੀਕ ਮੁੱਕੇ ਜੜ ਕੇ ਅੰਕ ਲਏ। ਲਵਲੀਨਾ ਨੂੰ ਮੁਸ਼ਕਲ ਡਰਾਅ ਮਿਲਿਆ ਹੈ ਪਰ ਜੇ ਉਸ ਨੇ ਹਮੇਸ਼ਾ ਦੀ ਤਰ੍ਹਾਂ ਚੁਣੌਤੀਪੂਰਨ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ ਤਾਂ ਉਹ ਤਗ਼ਮਾ ਜ਼ਰੂਰ ਜਿੱਤ ਸਕਦੀ ਹੈ। ਉਸ ਨੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਚੇਨ ਨਿਏਨ-ਚਿਨ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement
Tags :
Boxer Lovelina BorgohenParis OlympicPunjabi khabarPunjabi NewsTokyo Olympics