ਬੈਡਮਿੰਟਨ: ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਇਤਿਹਾਸਕ ਸੋਨਾ ਜਿੱਤਿਆ
ਹਾਂਗਜ਼ੂ: ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਦੱਖਣੀ ਕੋਰੀਆ ਦੇ ਚੋਈ ਸੋਲਗਯੂ ਅਤੇ ਕਿਮ ਵੋਨਹੋ ਨੂੰ 21-18, 21-16 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਿਆ। ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਜੋੜੀ ਨੇ...
Advertisement
ਹਾਂਗਜ਼ੂ: ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਦੱਖਣੀ ਕੋਰੀਆ ਦੇ ਚੋਈ ਸੋਲਗਯੂ ਅਤੇ ਕਿਮ ਵੋਨਹੋ ਨੂੰ 21-18, 21-16 ਨਾਲ ਹਰਾ ਕੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਿਆ। ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਜੋੜੀ ਨੇ ਪਹਿਲੀ ਖੇਡ 29 ਮਿੰਟ ਵਿੱਚ ਜਿੱਤੀ। ਦੂਜੀ ਖੇਡ ਵਿੱਚ ਉਨ੍ਹਾਂ 15ਵੀਂ ਰੈਂਕਿੰਗ ਵਾਲੀ ਵਿਰੋਧੀ ਟੀਮ ਤੋਂ 57 ਮਿੰਟ ਵਿੱਚ ਜਿੱਤ ਦਰਜ ਕੀਤੀ। ਏਸ਼ਿਆਈ ਚੈਂਪੀਅਨਸ਼ਿਪ ਵਿੱਚ 58 ਸਾਲ ਬਾਅਦ ਤਗ਼ਮਾ ਦਿਵਾਉਨ ਵਾਲੇ ਸਾਤਵਿਕ ਤੇ ਚਿਰਾਗ ਨੇ ਏਸ਼ਿਆਈ ਖੇਡਾਂ ਵਿੱਚ 41 ਸਾਲ ਮਗਰੋਂ ਦੇਸ਼ ਦੀ ਝੋਲੀ ਤਗ਼ਮਾ ਪਾਇਆ ਹੈ। ਲੇਰੌਏ ਡਿਸੂਜ਼ਾ ਅਤੇ ਪ੍ਰਦੀਪ ਗੰਧੇ ਨੇ 1982 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਸਾਤਵਿਕ ਅਤੇ ਚਿਰਾਗ ਦੀ ਪਹਿਲੀ ਭਾਰਤੀ ਜੋੜੀ ਹੈ। ਬੈਡਮਿੰਟਨ ਵਿੱਚ ਭਾਰਤ ਨੇ ਪੁਰਸ਼ ਡਬਲਜ਼ ਵਿੱਚ ਸੋਨਾ, ਟੀਮ ਮੁਕਾਬਲੇ ਵਿੱਚ ਚਾਂਦੀ ਅਤੇ ਪੁਰਸ਼ ਸਿੰਗਲਜ਼ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਹੈ। -ਪੀਟੀਆਈ
Advertisement
Advertisement