ਬੈਡਮਿੰਟਨ: ਇੱਕ ਹੋਰ ਜਿੱਤ ਨਾਲ ਸਾਤਵਿਕ-ਚਿਰਾਗ ਦੀ ਜੋੜੀ ਗਰੁੱਪ ਵਿੱਚ ਸਿਖਰ ’ਤੇ
                    ਪੈਰਿਸ, 30 ਜੁਲਾਈ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਰਿਆਨ ਅਰਦੀਆਂਤੋ ਅਤੇ ਫਜਰ ਅਲਫੀਆਨ ਦੀ ਇੰਡੋਨੇਸ਼ਿਆਈ ਜੋੜੀ ਨੂੰ ਹਰਾ ਕੇ ਗਰੁੱਪ-ਸੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।...
                
        
        
     ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਮੁਕਾਬਲੇ ’ਚ ਇੰਡੋਨੇਸ਼ਿਆਈ ਜੋੜੀ ਦਾ ਸਾਹਮਣਾ ਕਰਦੇ ਹੋਏ। -ਫੋਟੋ:ਪੀਟੀਆਈ 
                
                 Advertisement 
                
 
            
        ਪੈਰਿਸ, 30 ਜੁਲਾਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਰਿਆਨ ਅਰਦੀਆਂਤੋ ਅਤੇ ਫਜਰ ਅਲਫੀਆਨ ਦੀ ਇੰਡੋਨੇਸ਼ਿਆਈ ਜੋੜੀ ਨੂੰ ਹਰਾ ਕੇ ਗਰੁੱਪ-ਸੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਸਾਤਵਿਕ ਅਤੇ ਚਿਰਾਗ ਦੀ ਵਿਸ਼ਵ ਦੀ ਪੰਜਵੇਂ ਨੰਬਰ ਦੀ ਭਾਰਤੀ ਜੋੜੀ ਨੇ ਵਿਸ਼ਵ ਦੀ ਸੱਤਵੇਂ ਨੰਬਰ ਦੀ ਜੋੜੀ ਨੂੰ 40 ਮਿੰਟਾਂ ਵਿੱਚ 21-13, 21-13 ਨਾਲ ਹਰਾਇਆ। ਇਹ ਦੋਵੇਂ ਜੋੜੀਆਂ ਪਹਿਲਾਂ ਹੀ ਆਖ਼ਰੀ ਅੱਠ ਵਿੱਚ ਥਾਂ ਬਣਾ ਚੁੱਕੀਆਂ ਸਨ ਅਤੇ ਇਸ ਮੈਚ ਨੇ ਗਰੁੱਪ ਵਿੱਚ ਸਿਖਰਲੀ ਟੀਮ ਦਾ ਫ਼ੈਸਲਾ ਕੀਤਾ। ਭਾਰਤੀ ਜੋੜੀ ਨੇ ਗਰੁੱਪ ਵਿੱਚ ਸਾਰੇ ਮੈਚ ਜਿੱਤੇ ਹਨ। ਦੂਜੇ ਪਾਸੇ ਭਾਰਤ ਦੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕਰਾਸਟੋ ਦੀ ਜੋੜੀ ਨੂੰ ਇੱਥੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਆਸਟਰੇਲੀਆ ਦੀ ਸੇਟੀਆਨਾ ਮੋਪਾਸਾ ਅਤੇ ਐਂਜੇਲਾ ਯੂ ਤੋਂ 15-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
                 Advertisement 
                
 
            
        
                 Advertisement 
                
 
            
         
 
             
            