ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਥਲੈਟਿਕਸ: ਯਾਰਾਜੀ ਸੈਮੀ ਫਾਈਨਲ ਤੋਂ ਖੁੰਝੀ

ਭਾਰਤੀ ਅਥਲੀਟ ਮਹਿਲਾਵਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਚੌਥੇ ਸਥਾਨ ’ਤੇ ਰਹੀ
ਅੜਿੱਕਾ ਦੌੜ ਵਿੱਚ ਹਿੱਸਾ ਲੈਂਦੀ ਹੋਈ ਜਯੋਤੀ ਯਾਰਾਜੀ (ਖੱਬੇ)। -ਫੋਟੋ: ਪੀਟੀਆਈ
Advertisement

ਪੈਰਿਸ, 8 ਅਗਸਤ

ਕੌਮੀ ਰਿਕਾਰਡਧਾਰਕ ਭਾਰਤ ਦੀ 100 ਮੀਟਰ ਅੜਿੱਕਾ ਦੌੜਾਕ ਜਯੋਤੀ ਯਾਰਾਜੀ ਅੱਜ ਇੱਥੇ ਰੈਪੇਚੇਜ਼ ਹੀਟ ਇੱਕ ਵਿੱਚ ਚੌਥੇ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਅਤੇ ਪੈਰਿਸ ਓਲੰਪਿਕ ਖੇਡਾਂ ’ਚੋਂ ਬਾਹਰ ਹੋ ਗਈ।

Advertisement

ਹੀਟ ਇੱਕ ਵਿੱਚ ਜਯੋਤੀ ਨੇ 13.17 ਸੈਕਿੰਡ ਦਾ ਸਮਾਂ ਲਿਆ ਅਤੇ ਉਹ ਆਪਣੀ ਹੀਟ ਵਿੱਚ ਸੱਤ ਖਿਡਾਰਨਾਂ ਵਿੱਚੋਂ ਚੌਥੇ ਸਥਾਨ ’ਤੇ ਰਹੀ। ਉਸ ਨੇ ਰੈਪੇਚੇਜ਼ ਰਾਊਂਡ ਵਿੱਚ ਹਿੱਸਾ ਲੈਣ ਵਾਲੀਆਂ 21 ਖਿਡਾਰਨਾਂ ਵਿੱਚੋਂ 16ਵਾਂ ਸਥਾਨ ਹਾਸਲ ਕੀਤਾ। ਜਯੋਤੀ ਦੀ ਹੀਟ ਵਿੱਚੋਂ ਦੱਖਣੀ ਅਫਰੀਕਾ ਦੀ ਮਾਰੀਓਯੋਨ ਫੋਰੀ (12.79 ਸੈਕਿੰਡ) ਅਤੇ ਨੈਦਰਲੈਂਡਜ਼ ਦੀ ਮਾਯਕੀ ਜਿਨ-ਏ-ਲਿਮ (12.87 ਸੈਕਿੰਡ) ਨੇ ਪਹਿਲੇ ਦੋ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ। ਰੈਪੇਚੇਜ਼ ਦੀ ਹਰੇਕ ਤਿੰਨ ਹੀਟ ਵਿੱਚੋਂ ਸਿਖਰਲੀਆਂ ਦੋ ਖਿਡਾਰਨਾਂ ਨੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ। ਪਹਿਲੀ ਵਾਰ ਓਲੰਪਿਕ ਖੇਡ ਰਹੀ ਜਯੋਤੀ ਇਨ੍ਹਾਂ ਖੇਡਾਂ ਦੀ 100 ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲੈਣ ਵਾਲੀ ਪਹਿਲੀ ਭਾਰਤੀ ਵੀ ਹੈ।

ਇਸ 24 ਸਾਲਾ ਖਿਡਾਰਨ ਦਾ ਕੌਮੀ ਰਿਕਾਰਡ 12.78 ਸੈਕਿੰਡ ਦਾ ਹੈ ਅਤੇ ਜੇ ਉਹ ਆਪਣੇ ਇਸ ਪ੍ਰਦਰਸ਼ਨ ਨੂੰ ਦੁਹਰਾਉਂਦੀ ਤਾਂ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਸਕਦੀ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਜਯੋਤੀ ਆਪਣੀ ਹੀਟ ਵਿੱਚ ਖਰਾਬ ਪ੍ਰਦਰਸ਼ਨ ਮਗਰੋਂ ਸੱਤਵੇਂ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਸਿੱਧੀ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ। ਉਸ ਨੇ ਚੌਥੀ ਹੀਟ ਵਿੱਚ 13.16 ਸੈਕਿੰਡ ਦਾ ਸਮਾਂ ਲਿਆ ਸੀ ਤੇ 40 ਖਿਡਾਰਨਾਂ ਵਿੱਚੋਂ 35ਵੇਂ ਸਥਾਨ ’ਤੇ ਰਹੀ ਸੀ। -ਪੀਟੀਆਈ

Advertisement
Tags :
AthleticsParis OlympicPunjabi khabarPunjabi NewsYaraji