ਅਥਲੈਟਿਕਸ: ਸ਼ਾਟਪੁੱਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਦੇਸ਼ ਦੀ ਝੋਲੀ ਪਾਇਆ ਸੋਨਾ
ਹਾਂਗਜ਼ੂ, 1 ਅਕਤੂਬਰ ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ 20.36 ਮੀਟਰ ਦੂਰ ਗੋਲਾ ਸੁੱਟ ਕੇ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਇਸ ਜਿੱਤ ਨਾਲ ਤੂਰ ਨੇ ਆਪਣਾ ਖ਼ਿਤਾਬ ਵੀ ਬਰਕਰਾਰ ਰੱਖਿਆ। ਤੇਜਿੰਦਰਪਾਲ...
Advertisement
ਹਾਂਗਜ਼ੂ, 1 ਅਕਤੂਬਰ
ਏਸ਼ਿਆਈ ਖੇਡਾਂ ’ਚ ਪੁਰਸ਼ਾਂ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ 20.36 ਮੀਟਰ ਦੂਰ ਗੋਲਾ ਸੁੱਟ ਕੇ ਦੇਸ਼ ਲਈ ਸੋਨ ਤਗ਼ਮਾ ਜਿੱਤਿਆ ਹੈ। ਇਸ ਜਿੱਤ ਨਾਲ ਤੂਰ ਨੇ ਆਪਣਾ ਖ਼ਿਤਾਬ ਵੀ ਬਰਕਰਾਰ ਰੱਖਿਆ। ਤੇਜਿੰਦਰਪਾਲ ਤੂਰ ਨੇ ਇਹ ਉਪਲਬਧੀ ਆਪਣੀ ਛੇਵੀਂ ਤੇ ਆਖ਼ਰੀ ਥਰੋਅ ਵਿੱਚ ਹਾਸਲ ਕੀਤੀ। ਤੂਰ ਹਾਲਾਂਕਿ ਜਕਾਰਤਾ ਵਿੱਚ ਬਣਾਏ ਆਪਣੇ ਹੀ ਰਿਕਾਰਡ ਨੂੰ ਤੋੜਨ ’ਚ ਨਾਕਾਮ ਰਿਹਾ। ਉਸ ਨੇ ਉਦੋਂ 20.75 ਮੀਟਰ ਦੇ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ। -ਪੀਟੀਆਈ
Advertisement
Advertisement