ਏਸ਼ਿਆਈ ਖੇਡਾਂ: ਪ੍ਰਣਯ ਤੇ ਸਿੰਧੂ ਆਪੋ ਆਪਣੇ ਵਰਗ ਦੇ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ’ਚ ਪੁੱਜੇ
ਹਾਂਗਜ਼ੂ, 3 ਅਕਤੂਬਰ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਅਤੇ ਪੀਵੀ ਸਿੰਧੂ ਏਸ਼ਿਆਈ ਖੇਡਾਂ ਵਿੱਚ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਮੰਗੋਲੀਆ ਦੇ ਬਤਦਾਵਾ ਮੁੰਖਬਾਤ ਨੂੰ 21- 9,...
Advertisement
ਹਾਂਗਜ਼ੂ, 3 ਅਕਤੂਬਰ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣਯ ਅਤੇ ਪੀਵੀ ਸਿੰਧੂ ਏਸ਼ਿਆਈ ਖੇਡਾਂ ਵਿੱਚ ਸਿੰਗਲ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਵਿਸ਼ਵ ਦੇ ਸੱਤਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਮੰਗੋਲੀਆ ਦੇ ਬਤਦਾਵਾ ਮੁੰਖਬਾਤ ਨੂੰ 21- 9, 21- 12 ਨਾਲ ਹਰਾਇਆ। ਪਿੱਠ ਦੀ ਸੱਟ ਕਾਰਨ ਪ੍ਰਣਯ ਪੁਰਸ਼ ਟੀਮ ਚੈਂਪੀਅਨਸ਼ਿਪ ਦਾ ਫਾਈਨਲ ਨਹੀਂ ਖੇਡ ਸਕਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਵਿਸ਼ਵ ਦੀ 21ਵੇਂ ਨੰਬਰ ਦੀ ਖਿਡਾਰਨ ਚੀਨੀ ਤਾਇਪੇ ਦੀ ਵੇਈ ਚੀ ਸੂ ਨੂੰ 21- 10, 21-15 ਨਾਲ ਹਰਾਇਆ।
Advertisement
Advertisement