ਏਸ਼ਿਆਈ ਖੇਡਾਂ: 10 ਮੀਟਰ ਏਅਰ ਪਿਸਟਲ ’ਚ ਪਲਕ ਨੂੰ ਸੋਨ ਤੇ ਈਸ਼ਾ ਨੂੰ ਚਾਂਦੀ ਦਾ ਤਗਮਾ
ਹਾਂਗਜ਼ੂ, 29 ਸਤੰਬਰ ਪਲਕ ਗੂਲੀਆ ਅਤੇ ਈਸ਼ਾ ਸਿੰਘ ਨੇ ਏਸ਼ਿਆਈ ਖੇਡਾਂ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਦੋਵਾਂ ਨੇ ਇਕ-ਦੂਜੇ ਨੂੰ ਸਖ਼ਤ ਚੁਣੌਤੀ ਦਿੱਤੀ ਅਤੇ ਸਿਖਰਲੀਆਂ ਦੋ...
Advertisement
ਹਾਂਗਜ਼ੂ, 29 ਸਤੰਬਰ
ਪਲਕ ਗੂਲੀਆ ਅਤੇ ਈਸ਼ਾ ਸਿੰਘ ਨੇ ਏਸ਼ਿਆਈ ਖੇਡਾਂ ਵਿਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ। ਦੋਵਾਂ ਨੇ ਇਕ-ਦੂਜੇ ਨੂੰ ਸਖ਼ਤ ਚੁਣੌਤੀ ਦਿੱਤੀ ਅਤੇ ਸਿਖਰਲੀਆਂ ਦੋ ਪੁਜ਼ੀਸ਼ਨਾਂ ਹਾਸਲ ਕੀਤੀਆਂ। 17 ਸਾਲਾ ਪਲਕ ਨੇ ਸੋਨ ਤਗਮਾ ਅਤੇ ਈਸ਼ਾ ਨੇ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਇਸ ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਛੇ ਸੋਨ ਸਮੇਤ ਕੁੱਲ 17 ਤਗਮੇ ਜਿੱਤੇ ਹਨ। ਪਾਕਿਸਤਾਨ ਦੀ ਤਲਤ ਕਿਸ਼ਮਲਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
Advertisement
Advertisement