ਏਸ਼ਿਆਈ ਖੇਡਾਂ: ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਸੋਨ ਤਗ਼ਮਾ ਜਿੱਤਿਆ
ਹਾਂਗਜ਼ੂ, 28 ਸਤੰਬਰ ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਲਿਆ ਪਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਦੇਸ਼ ਦੇ ਦੋਵੇਂ ਨਿਸ਼ਾਨੇਬਾਜ਼ ਤਗ਼ਮੇ ਜਿੱਤਣ ਵਿੱਚ ਨਾਕਾਮ ਰਹੇ। ਸਰਬਜੋਤ...
Advertisement
ਹਾਂਗਜ਼ੂ, 28 ਸਤੰਬਰ
ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਅੱਜ ਇਥੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਲਿਆ ਪਰ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਦੇਸ਼ ਦੇ ਦੋਵੇਂ ਨਿਸ਼ਾਨੇਬਾਜ਼ ਤਗ਼ਮੇ ਜਿੱਤਣ ਵਿੱਚ ਨਾਕਾਮ ਰਹੇ। ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਵਿ ਨਰਵਾਲ ਨੇ ਚੀਨ ਦੀ ਟੀਮ ਨੂੰ ਬੇਹੱਦ ਕਰੀਬੀ ਮੈਚ ਵਿੱਚ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਚੌਥਾ ਸੋਨ ਤਗ਼ਮਾ ਦਵਿਾਇਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚੱਲ ਰਹੀਆਂ ਖੇਡਾਂ ਵਿੱਚ ਹੁਣ ਤੱਕ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ।
Advertisement
Advertisement