ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੀਰਅੰਦਾਜ਼ੀ: ਪੁਰਸ਼ ਟੀਮ ਦਾ ਨਿਸ਼ਾਨਾ ਵੀ ਖੁੰਝਿਆ

ਪੈਰਿਸ, 29 ਜੁਲਾਈ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਅੱਜ ਇੱਥੇ ਓਲੰਪਿਕ ਕੁਆਰਟਰ ਫਾਈਨਲ ਵਿੱਚ ਤੁਰਕੀ ਹੱਥੋਂ 2-6 ਨਾਲ ਹਾਰ ਗਈ। ਭਾਰਤੀ ਟੀਮ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਤੀਜੇ ਸੈੱਟ ’ਚ ਵਾਪਸੀ...
ਨਿਸ਼ਾਨਾ ਸੇਧਦਾ ਹੋਇਆ ਭਾਰਤੀ ਤੀਰਅੰਦਾਜ਼ੀ ਟੀਮ ਦਾ ਮੈਂਬਰ ਤਰੁਣਦੀਪ ਰਾਏ। -ਫੋਟੋ: ਪੀਟੀਆਈ
Advertisement

ਪੈਰਿਸ, 29 ਜੁਲਾਈ

ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਅੱਜ ਇੱਥੇ ਓਲੰਪਿਕ ਕੁਆਰਟਰ ਫਾਈਨਲ ਵਿੱਚ ਤੁਰਕੀ ਹੱਥੋਂ 2-6 ਨਾਲ ਹਾਰ ਗਈ। ਭਾਰਤੀ ਟੀਮ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਤੀਜੇ ਸੈੱਟ ’ਚ ਵਾਪਸੀ ਕੀਤੀ ਪਰ ਤੁਰਕੀ ਦੇ ਤੀਰਅੰਦਾਜ਼ਾਂ ਨੇ ਚੌਥਾ ਸੈੱਟ ਜਿੱਤ ਕੇ ਸੈਮੀ ਫਾਈਨਲ ’ਚ ਜਗ੍ਹਾ ਪੱਕੀ ਕਰ ਲਈ।

Advertisement

ਭਾਰਤ ਨੂੰ 53-57, 52-55, 55-54, 54-58 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਮਹਿਲਾ ਤਿਕੜੀ ਭਜਨ ਕੌਰ, ਅੰਕਿਤਾ ਭਕਤ ਅਤੇ ਦੀਪਿਕਾ ਕੁਮਾਰੀ ਨੂੰ ਨੈਦਰਲੈਂਡਜ਼ ਨੇ 6-0 ਨਾਲ ਹਰਾ ਕੇ ਬਾਹਰ ਕਰ ਦਿੱਤਾ ਸੀ। -ਪੀਟੀਆਈ

Advertisement
Tags :
archeryDheeraj Bomadevara and Praveen JadhavPunjabi khabarPunjabi NewsTarundeep Roy