ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅੰਜੁਮ ਤੇ ਸਿਫ਼ਤ 3ਪੀ ਫਾਈਨਲ ਵਿੱਚ ਕੁਆਲੀਫਾਈ ਕਰਨ ’ਚ ਨਾਕਾਮ

ਚੈਟੋਰੌਕਸ: ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੋਦਗਿੱਲ ਅਤੇ ਸਿਫ਼ਤ ਕੌਰ ਸਮਰਾ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀਆਂ। ਅੰਜੁਮ 18ਵੇਂ ਅਤੇ ਸਿਫ਼ਤ 31ਵੇਂ ਸਥਾਨ ’ਤੇ ਰਹੀ। ਆਪਣੇ ਦੂਜੇ ਓਲੰਪਿਕ...
Advertisement

ਚੈਟੋਰੌਕਸ:

ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੋਦਗਿੱਲ ਅਤੇ ਸਿਫ਼ਤ ਕੌਰ ਸਮਰਾ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀਆਂ। ਅੰਜੁਮ 18ਵੇਂ ਅਤੇ ਸਿਫ਼ਤ 31ਵੇਂ ਸਥਾਨ ’ਤੇ ਰਹੀ।

Advertisement

ਆਪਣੇ ਦੂਜੇ ਓਲੰਪਿਕ ਵਿੱਚ ਭਾਗ ਲੈ ਰਹੀ ਅੰਜੁਮ ਨੇ ਮਹਿਲਾਵਾਂ ਦੇ 3ਪੀ ਮੁਕਾਬਲੇ ਦੇ ਕੁਆਲੀਫਿਕੇਸ਼ਨ ਵਿੱਚ 584 ਅੰਕ ਹਾਸਲ ਕੀਤੇ, ਜਦਕਿ ਨੇ ਸਿਫ਼ਤ ਨੇ 575 ਅੰਕ ਜੋੜੇ। ਏਸ਼ਿਆਈ ਖੇਡਾਂ ਦੀ ਮੌਜੂਦਾ ਚੈਂਪੀਅਨ ਸਿਫ਼ਤ ਨੇ ਸਟੈਂਡਿੰਗ ਵਿੱਚ ਖਰਾਬ ਪ੍ਰਦਰਸ਼ਨ ਨਾਲ 93 ਅਤੇ 94 ਅੰਕ ਹਾਸਲ ਕੀਤੇ, ਜਿਸ ਕਾਰਨ ਉਹ ਹੇਠਲੇ ਸਥਾਨ ’ਤੇ ਰਹੀ।

ਨੀਲਿੰਗ ਪੱਧਰ ’ਤੇ ਉਸ ਦਾ ਸਕੋਰ 193 ਰਿਹਾ ਅਤੇ ਉਹ ਪ੍ਰੋਨ ਵਿੱਚ 195 ਅੰਕ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ’ਚ ਸੀ ਪਰ ਸਟੈਂਡਿੰਗ ਸੀਰੀਜ਼ ਵਿੱਚ 187 ਅੰਕ ਦੇ ਖਰਾਬ ਪ੍ਰਦਰਸ਼ਨ ਨੇ ਉਸ ਨੂੰ ਹੇਠਾਂ ਧੱਕ ਦਿੱਤਾ। -ਪੀਟੀਆਈ

Advertisement
Tags :
3p finalsAnjumPunjabi khabarPunjabi NewsShooter