ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement
LIVE NOW

India vs SA: ਦੱਖਣੀ ਅਫਰੀਕਾ 270 ਦੌੜਾਂ 'ਤੇ ਆਲ ਆਊਟ

PTI
Advertisement

ਦੱਖਣੀ ਅਫਰੀਕਾ ਨੇ ਭਾਰਤ ਨੂੰ ਲੜੀ ਦੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਜਿੱਤਣ ਲਈ 271 ਦੌੜਾਂ ਦਾ ਟੀਚਾ ਦਿੱਤਾ। ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਸਟੇਡੀਅਮ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਦੱਖਣੀ ਅਫਰੀਕਾ ਦੀ ਟੀਮ 47.5 ਓਵਰਾਂ ਵਿੱਚ 270 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਚਾਰ-ਚਾਰ ਵਿਕਟਾਂ ਲਈਆਂ।ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ ਨੇ 106 ਦੌੜਾਂ ਬਣਾਈਆਂ, ਜੋ ਕਿ ਭਾਰਤ ਵਿਰੁੱਧ ਉਨ੍ਹਾਂ ਦਾ ਸੱਤਵਾਂ ਸੈਂਕੜਾ ਸੀ। ਕਪਤਾਨ ਤੇਂਬਾ ਬਾਵੁਮਾ ਨੇ 48 ਦੌੜਾਂ ਬਣਾਈਆਂ।

Advertisement

ਭਾਰਤ ਨੇ ਪਹਿਲਾ ਇੱਕ ਰੋਜ਼ਾ ਜਿੱਤਿਆ ਸੀ ਅਤੇ ਦੱਖਣੀ ਅਫਰੀਕਾ ਨੇ ਰਾਏਪੁਰ ਵਿੱਚ ਮੈਚ ਜਿੱਤਣ ਤੋਂ ਬਾਅਦ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਇਸ ਤੋਂ ਪਹਿਲਾਂਭਾਰਤ ਦੇ ਕਪਤਾਨ ਕੇ.ਐਲ. ਰਾਹੁਲ ਨੇ ਅੱਜ ਲਗਾਤਾਰ 20 ਹਾਰਾਂ ਤੋਂ ਬਾਅਦ ਟਾਸ ਜਿੱਤਿਆ।

ਟੀਮਾਂ:

ਦੱਖਣੀ ਅਫਰੀਕਾ: ਰਿਆਨ ਰਿਕੇਲਟਨ, ਕੁਇੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਮੈਥਿਊ ਬ੍ਰੀਟਜ਼ਕੇ, ਏਡੇਨ ਮਾਰਕਰਮ, ਡਿਵਾਲਡ ਬ੍ਰੇਵਿਸ, ਮਾਰਕੋ ਜਾਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ

ਭਾਰਤ: ਰੋਹਿਤ ਸ਼ਰਮਾ, ਯਸ਼ੱਸਵੀ ਜੈਸਵਾਲ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, ਕੇ ਐਲ ਰਾਹੁਲ (ਕਪਤਾਨ) ਰਾਵਿੰਦਰ ਜਡੇਜਾ, ਤਿਲਕ ਵਰਮਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸੀਦ ਕ੍ਰਿਸ਼ਨ। ਪੀ.ਟੀ.ਆਈ

ਦੱਖਣੀ ਅਫਰੀਕਾ ਦੀਆਂ 15 ਓਵਰਾਂ ਵਿਚ 78 ਦੌਡ਼ਾਂ

December 6, 2025 2:39 pm

ਦੱਖਣੀ ਅਫਰੀਕਾ ਨੇ 15 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ’ਤੇ 78 ਦੌਡ਼ਾਂ ਬਣਾ ਲੲੀਆਂ ਹਨ। ਇਸ ਵੇਲੇ ਕਵਿੰਟਨ ਡੀ ਕਾਕ ਤੇ ਬਾਵੁਮਾ ਕਰੀਜ਼ ’ਤੇ ਡਟੇ ਹੋਏ ਹਨ।

ਦੱਖਣੀ ਅਫਰੀਕਾ ਦੀਆਂ ਅੱਠ ਓਵਰਾਂ ਵਿਚ 25 ਦੌਡ਼ਾਂ

December 6, 2025 2:13 pm

ਦੱਖਣੀ ਅਫਰੀਕਾ ਨੇ ਅੱਠ ਓਵਰਾਂ ਵਿਚ 25 ਦੌਡ਼ਾਂ ਬਣਾ ਲੲੀਆਂ ਹਨ। ਕਵਿੰਟਨ ਡੀ ਕਾਕ 13 ਦੌਡ਼ਾਂ ਤੇ ਦੱਖਣੀ ਅਫਰੀਕੀ ਕਪਤਾਨ ਬਾਵੁਮਾ 11 ਦੌਡ਼ਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਹਨ।

ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਡਿੱਗੀ

December 6, 2025 2:00 pm

ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਪਹਿਲੇ ੲਿਕ ਦਿਨਾ ਮੈਚ ਵਿਚ ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਡਿੱਗ ਗੲੀ ਹੈ। ਦੱਖਣੀ ਅਫਰੀਕਾ ਨੇ ਪੰਜ ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 18 ਦੌਡ਼ਾਂ ਬਣਾ ਲੲੀਆਂ ਹਨ। ਭਾਰਤ ਲੲੀ ਪਹਿਲੀ ਵਿਕਟ ਅਰਸ਼ਦੀਪ ਸਿੰਘ ਨੇ ਹਾਸਲ ਕੀਤੀ। ੳੁਸ ਨੇ ਰਿਕੇਲਟਨ ਨੂੰ ਸਿਫਰ ’ਤੇ ਰਾਹੁਲ ਹੱਥੋਂ ਕੈਚ ਆੳੂਟ ਕਰਵਾਇਆ।

Advertisement
Tags :
#INDvSA #Cricket #ODI#INDvSA #Cricket #TeamIndia #Proteas #SeriesDecider #KLRahul #TilakVarma #ODI #CricketNews
Show comments