ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement
LIVE NOW

ਬਿਹਾਰ ਵਿਚ ਦੂਜੇ ਤੇ ਆਖਰੀ ਗੇੜ ਲਈ ਪੋਲਿੰਗ ਸ਼ੁਰੂ

Advertisement

ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਤਹਿਤ 122 ਹਲਕਿਆਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਇਸ ਗੇੜ ਵਿੱਚ ਨਿਤੀਸ਼ ਕੁਮਾਰ ਸਰਕਾਰ ਦੇ ਅੱਧੀ ਦਰਜਨ ਮੰਤਰੀਆਂ ਸਮੇਤ 1,302 ਉਮੀਦਵਾਰਾਂ ਦੀ ਸਿਆਸੀ ਕਿਸਮਤ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਜਾਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਿੰਗ ਦੇ ਆਖਰੀ ਗੇੜ ਵਿੱਚ ਆਪਣੀ ਵੋਟ ਪਾਉਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ। ਪ੍ਰਧਾਨ ਮੰਤਰੀ ਨੇ ਐਕਸ ’ਤੇੇ ਕਿਹਾ, ‘‘ਅੱਜ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਿੰਗ ਦਾ ਦੂਜਾ ਅਤੇ ਆਖਰੀ ਗੇੜ ਹੈ। ਮੈਂ ਸਾਰੇ ਵੋਟਰਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਅਤੇ ਇੱਕ ਨਵਾਂ ਵੋਟਿੰਗ ਰਿਕਾਰਡ ਕਾਇਮ ਕਰਨ ਦੀ ਅਪੀਲ ਕਰਦਾ ਹਾਂ। ਮੈਂ ਖਾਸ ਤੌਰ ’ਤੇ ਰਾਜ ਦੇ ਆਪਣੇ ਨੌਜਵਾਨ ਦੋਸਤਾਂ ਨੂੰ, ਜੋ ਪਹਿਲੀ ਵਾਰ ਵੋਟ ਪਾ ਰਹੇ ਹਨ, ਨੂੰ ਨਾ ਸਿਰਫ਼ ਖੁਦ ਵੋਟ ਪਾਉਣ, ਸਗੋਂ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕਰਦਾ ਹਾਂ।’’

Advertisement

ਉਧਰ ਨਿਤੀਸ਼ ਕੁਮਾਰ ਨੇ ਕਿਹਾ ਕਿ ਵੋਟਿੰਗ ‘‘ਨਾ ਸਿਰਫ਼ ਸਾਡਾ ਅਧਿਕਾਰ ਹੈ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।’’ ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਵੋਟਰਾਂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।’’

ਦੂਜੇ ਗੇੜ ਦੀ ਪੋਲਿੰਗ ਨੂੰ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਦੀ ਅਗਵਾਈ ਵਾਲੇ ਛੋਟੇ ਐਨਡੀਏ ਭਾਈਵਾਲਾਂ ਹਿੰਦੁਸਤਾਨੀ ਅਵਾਮ ਮੋਰਚਾ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਦੇ ਰਾਸ਼ਟਰੀ ਲੋਕ ਮੋਰਚਾ ਲਈ ਤਾਕਤ ਦੀ ਇੱਕ ਸੱਚੀ ਪਰਖ ਵਜੋਂ ਦੇਖਿਆ ਜਾ ਰਿਹਾ ਹੈ।

ਦੂਜੇ ਗੇੜ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ’ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਮਧੂਬਨੀ, ਸੁਪੌਲ, ਅਰਰੀਆ ਤੇ ਕਿਸ਼ਨਗੰਜ ਸ਼ਾਮਲ ਹਨ। ਪੂਰੇ ਸੂਬੇ ’ਚ ਵੱਡੇ ਪੱਧਰ ’ਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਪੋਲਿੰਗ ਦੌਰਾਨ ਚਾਰ ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਹਨ। ਜ਼ਿਆਦਾਤਰ ਜ਼ਿਲ੍ਹੇ ਸੀਮਾਂਚਲ ਖੇਤਰ ’ਚ ਆਉਂਦੇ ਹਨ ਜਿੱਥੇ ਮੁਸਲਿਮ ਆਬਾਦੀ ਵੱਧ ਹੈ। ਇਹ ਗੇੜ ਸੱਤਾ ਤੇ ਵਿਰੋਧੀ ਧਿਰ, ਦੋਹਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਕ ਪਾਸੇ ਮਹਾਗੱਠਜੋੜ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ, ਦੂਜੇ ਪਾਸੇ ਐੱਨਡੀਏ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਦੀ ਰਾਖੀ’ ਦਾ ਦੋਸ਼ ਲਾ ਰਿਹਾ ਹੈ।

ਵੋਟਿੰਗ ਨਾ ਸਿਰਫ਼ ਸਾਡਾ ਅਧਿਕਾਰ ਬਲਕਿ ਜ਼ਿੰਮੇਵਾਰੀ ਹੈ: ਨਿਤੀਸ਼

November 11, 2025 8:39 am

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਬਿਹਾਰ ਦੇ ਲੋਕਾਂ ਨੂੰ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ‘‘ਨਾ ਸਿਰਫ਼ ਸਾਡਾ ਅਧਿਕਾਰ ਹੈ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।’’ ਮੁੱਖ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਵੋਟਰਾਂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹਾਂ।’’

लोकतंत्र में मतदान केवल हमारा अधिकार ही नहीं, दायित्व भी है।
आज बिहार विधानसभा चुनाव के दूसरे चरण का मतदान हो रहा है — सभी मतदाताओं से आग्रह है कि अपने मताधिकार का प्रयोग अवश्य करें।

मतदान करें और दूसरों को भी प्रेरित करें।
पहले मतदान, फिर जलपान!

— Nitish Kumar (@NitishKumar)
Advertisement
Tags :
Bihar electionsਦੂਜੇ ਗੇੜ ਦੀ ਚੋਣਪੋਲਿੰਗ ਸ਼ੁਰੂਬਿਹਾਰ ਅਸੈਂਬਲੀ ਚੋਣਾਂ
Show comments