ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

India vs South Africa: ਮੁੱਲਾਂਪੁਰ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 51 ਦੌੜਾਂ ਨਾਲ ਹਰਾਇਆ

New Chandigarh: South Africa's players celebrate after a successful DRS review for the wicket of India's captain Suryakumar Yadav during the second T20 International cricket match of a series between India and South Africa, at Maharaja Yadavindra Singh International Cricket Stadium, in New Chandigarh, Thursday, Dec. 11, 2025. (PTI Photo/Shiva Sharma) (PTI12_11_2025_000459A)
Advertisement

ਮੁਹਾਲੀ ਦੇ ਮੁੱਲਾਂਪਰ ਵਿੱਚ ਅੱਜ ਦੱਖਣੀ ਅਫਰੀਕਾ ਨੇ ਦੂਜੇ ਟੀ-20 ਮੈਚ ਵਿਚ ਭਾਰਤ ਨੂੰ 51 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਭਾਰਤ ਦੀ ਪੂਰੀ ਟੀਮ 19.1 ਓਵਰਾਂ ਵਿਚ 162 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਵਲੋਂ ਤਿਲਕ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਟੀਮ ਨੂੰ ਜਿਤਾ ਨਾ ਸਕਿਆ।

ਦੱਖਣੀ ਅਫਰੀਕਾ ਨੇ ਨਿਰਧਾਰਿਤ ਵੀਹ ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਬਣਾਈਆਂ।

Advertisement

ਭਾਰਤ ਨੇ ਦੱਖਣੀ ਅਫਰੀਕਾ ਦੀਆਂ 214 ਦੌੜਾਂ ਦਾ ਪਿੱਛਾ ਕਰਦਿਆਂ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਵਿਕਟਾਂ ਗਵਾਈਆਂ। ਭਾਰਤ ਵਲੋਂ ਸ਼ੁਭਮਨ ਗਿੱਲ ਨੇ ਅੱਜ ਮੁੜ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਪਹਿਲੀ ਹੀ ਗੇਂਦ ’ਤੇ ਸਿਫਰ ’ਤੇ ਆਊਟ ਹੋ ਗਿਆ। ਅਭਿਸ਼ੇਕ ਸ਼ਰਮਾ ਨੇ 17 ਦੌੜਾਂ ਬਣਾਈਆਂ ਤੇ ਕਪਤਾਨ ਸੂਰਿਆਕੁਮਾਰ ਯਾਦਵ ਪੰਜ ਦੌੜਾਂ ਹੀ ਬਣਾ ਸਕਿਆ। ਭਾਰਤ ਦੀ ਚੌਥੀ ਵਿਕਟ ਅਕਸ਼ਰ ਪਟੇਲ ਵਜੋਂ ਡਿੱਗੀ। ਉਹ 21 ਦੌੜਾਂ ਬਣਾ ਕੇ ਆਊਟ ਹੋਇਆ। ਭਾਰਤ ਦਾ ਹਾਰਦਿਕ ਪਾਂਡਿਆ 20 ਦੌੜਾਂ ਬਣਾ ਕੇ ਆਊਟ ਹੋਇਆ।

ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਰੀਜ਼ਾ ਹੈਂਡਰਿਕਸ ਵਜੋਂ ਡਿੱਗੀ। ਉਸ ਨੂੰ ਵਰੁਨ ਚੱਕਰਵਰਤੀ ਨੇ ਬੋਲਡ ਕੀਤਾ। ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਪਤਾਨ ਮਾਰਕਰਮ ਵਜੋਂ ਡਿੱਗੀ। ਉਸ ਨੇ 26 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਕਵਿੰਟਨ ਡੀ ਕਾਕ 90 ਦੌੜਾਂ ’ਤੇ ਰਨ ਆਊਟ ਹੋਇਆ ਜਦਕਿ ਡੀਵਾਲਡ ਬਰੇਵਿਸ 14 ਦੌੜਾਂ ਬਣਾ ਕੇ ਆਊਟ ਹੋਇਆ।

ਦੱਖਣੀ ਅਫਰੀਕਾ (ਪਲੇਇੰਗ ਇਲੈਵਨ): ਰੀਜ਼ਾ ਹੈਂਡਰਿਕਸ, ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਜਾਰਜ ਲਿੰਡੇ, ਮਾਰਕੋ ਜਾਨਸਨ, ਲੂਥੋ ਸਿਪਾਮਲਾ, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ

ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ

ਮੁੱਲਾਂਪੁਰ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 51 ਦੌਡ਼ਾਂ ਨਾਲ ਹਰਾਇਆ

December 11, 2025 10:44 pm

ਮੁਹਾਲੀ ਦੇ ਮੁੱਲਾਂਪਰ ਵਿੱਚ ਅੱਜ ਦੱਖਣੀ ਅਫਰੀਕਾ ਨੇ ਦੂਜੇ ਟੀ-20 ਮੈਚ ਵਿਚ ਭਾਰਤ ਨੂੰ 51 ਦੌਡ਼ਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ’ਤੇ 213 ਦੌਡ਼ਾਂ ਬਣਾੲੀਆਂ ਜਿਸ ਦੇ ਜਵਾਬ ਵਿਚ ਭਾਰਤ ਦੀ ਪੂਰੀ ਟੀਮ 19.1 ਓਵਰਾਂ ਵਿਚ 162 ਦੌਡ਼ਾਂ ’ਤੇ ਆਲ ਆੳੂਟ ਹੋ ਗੲੀ। ਭਾਰਤ ਵਲੋਂ ਤਿਲਕ ਵਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ੳੁਹ ਟੀਮ ਨੂੰ ਜਿਤਾ ਨਾ ਸਕਿਆ।

ਹਾਰਦਿਕ ਪਾਂਡਿਆ 20 ਦੌਡ਼ਾਂ ਬਣਾ ਕੇ ਆੳੂਟ

December 11, 2025 10:21 pm

ਭਾਰਤ ਦਾ ਹਾਰਦਿਕ ਪਾਂਡਿਆ 20 ਦੌਡ਼ਾਂ ਬਣਾ ਕੇ ਆੳੂਟ ਹੋਇਆ। ਭਾਰਤ ਨੇ 15 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 123 ਦੌਡ਼ਾਂ ਬਣਾ ਲੲੀਆਂ ਹਨ।

ਭਾਰਤ ਦੀਆਂ 13 ਓਵਰਾਂ ਵਿਚ 105 ਦੌਡ਼ਾਂ

December 11, 2025 10:10 pm

ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ 20 ਮੈਚ ਵਿਚ 13 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ਨਾਲ 105 ਦੌਡ਼ਾਂ ਬਣਾ ਲੲੀਆਂ ਹਨ। ਭਾਰਤ ਵਲੋਂ ਤਿਲਕ ਵਰਮਾ ਤੇ ਹਾਰਦਿਕ ਪਾਂਡਿਆਂ ਕ੍ਰਮਵਾਰ 44 ਤੇ 16 ਦੌਡ਼ਾਂ ਬਣਾ ਕੇ ਨਾਬਾਦ ਹਨ।

ਅਕਸ਼ਰ ਪਟੇਲ 21 ਦੌਡ਼ਾਂ ਬਣਾ ਕੇ ਆੳੂਟ

December 11, 2025 9:45 pm

ਭਾਰਤ ਦੀ ਚੌਥੀ ਵਿਕਟ ਅਕਸ਼ਰ ਪਟੇਲ ਵਜੋਂ ਡਿੱਗੀ। ੳੁਹ 21 ਦੌਡ਼ਾਂ ਬਣਾ ਕੇ ਆੳੂਟ ਹੋਇਆ।

ਭਾਰਤ ਦੀਆਂ 51 ਦੌਡ਼ਾਂ ’ਤੇ 3 ਵਿਕਟਾਂ ਡਿੱਗੀਆਂ

December 11, 2025 9:38 pm

ਭਾਰਤ ਨੇ ਦੱਖਣੀ ਅਫਰੀਕਾ ਦੀਆਂ 214 ਦੌਡ਼ਾਂ ਦਾ ਪਿੱਛਾ ਕਰਦਿਆਂ ਛੇ ਓਵਰਾਂ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ ਤੇ 51 ਦੌਡ਼ਾਂ ਬਣਾੲੀਆਂ। ਭਾਰਤ ਵਲੋਂ ਸ਼ੁਭਮਨ ਗਿੱਲ ਨੇ ਅੱਜ ਮੁਡ਼ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਪਹਿਲੀ ਹੀ ਗੇਂਦ ’ਤੇ ਸਿਫਰ ’ਤੇ ਆੳੂਟ ਹੋ ਗਿਆ। ਅਭਿਸ਼ੇਕ ਸ਼ਰਮਾ ਨੇ 17 ਦੌਡ਼ਾਂ ਬਣਾੲੀਆਂ ਤੇ ਕਪਤਾਨ ਸੂਰਿਆਕੁਮਾਰ ਯਾਦਵ ਪੰਜ ਦੌਡ਼ਾਂ ਹੀ ਬਣਾ ਸਕਿਆ।

ਦੱਖਣੀ ਅਫਰੀਕਾ ਵੱਲੋਂ ਭਾਰਤ ਨੂੰ 214 ਦੌਡ਼ਾਂ ਦਾ ਟੀਚਾ

December 11, 2025 8:52 pm

ਦੱਖਣੀ ਅਫਰੀਕਾ ਨੇ ਭਾਰਤ ਨੂੰ 214 ਦੌਡ਼ਾਂ ਦਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਨਿਰਧਾਰਿਤ ਵੀਹ ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ ’ਤੇ 213 ਦੌਡ਼ਾਂ ਬਣਾੲੀਆਂ।

ਦੱਖਣੀ ਅਫਰੀਕਾ ਚਾਰ ਵਿਕਟਾਂ ਦੇ ਨੁਕਸਾਨ ’ਤੇ 195 ਦੌਡ਼ਾਂ

December 11, 2025 8:45 pm

ਦੱਖਣੀ ਅਫਰੀਕਾ ਨੇ 19 ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 195 ਦੌਡ਼ਾਂ ਬਣਾ ਲੲੀਆਂ ਹਨ। ਕਵਿੰਟਨ ਡੀ ਕਾਕ 90 ਦੌਡ਼ਾਂ ’ਤੇ ਰਨ ਆੳੂਟ ਹੋਇਆ ਜਦਕਿ ਡੀਵਾਲਡ ਬਰੇਵਿਸ 14 ਦੌਡ਼ਾਂ ਬਣਾ ਕੇ ਆੳੂਟ ਹੋਇਆ।

ਦੱਖਣੀ ਅਫਰੀਕਾ ਦੀਆਂ 15 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ

December 11, 2025 8:23 pm

ਦੱਖਣੀ ਅਫਰੀਕਾ ਨੇ 15 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ ਬਣਾ ਲਈਆਂ ਹਨ।

ਦੱਖਣੀ ਅਫਰੀਕਾ ਦੀ ਦੂਜੀ ਵਿਕਟ ਡਿੱਗੀ

December 11, 2025 8:10 pm

ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਪਤਾਨ ਮਾਰਕਰਮ ਵਜੋਂ ਡਿੱਗੀ। ੳੁਸ ਨੇ 26 ਗੇਂਦਾਂ ਵਿਚ 29 ਦੌਡ਼ਾਂ ਬਣਾੲੀਆਂ। ਦੱਖਣੀ ਅਫਰੀਕਾ ਨੇ 12 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 122 ਦੌਡ਼ਾਂ ਬਣਾ ਲੲੀਆਂ ਹਨ।

ਦੱਖਣੀ ਅਫਰੀਕਾ ਦੀਆਂ 8 ਓਵਰਾਂ ਵਿਚ 70 ਦੌਡ਼ਾਂ

December 11, 2025 7:40 pm

ਦੱਖਣੀ ਅਫਰੀਕਾ ਦੀਆਂ 8 ਓਵਰਾਂ ਵਿਚ 70 ਦੌਡ਼ਾਂ ਬਣ ਗੲੀਆਂ ਹਨ। ਇਸ ਵੇਲੇ ਕਵਿੰਟਨ ਡੀ ਕਾਕ 47 ਤੇ ਮਾਰਕਰਮ 10 ਦੌਡ਼ਾਂ ਬਣਾ ਕੇ ਨਾਬਾਦ ਹਨ।

ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਡਿੱਗੀ

December 11, 2025 7:31 pm

ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਰੀਜ਼ਾ ਹੈਂਡਰਿਕਸ ਵਜੋਂ ਡਿੱਗੀ। ੳੁਸ ਨੂੰ ਵਰੁਨ ਚੱਕਰਵਰਤੀ ਨੇ ਬੋਲਡ ਕੀਤਾ। ਦੱਖਣੀ ਅਫਰੀਕਾ ਨੇ 6 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 53 ਦੌਡ਼ਾਂ ਬਣਾ ਲੲੀਆਂ ਹਨ।

ਦੱਖਣੀ ਅਫਰੀਕਾ 3 ਓਵਰਾਂ ਵਿੱਚ 22 ਦੌਡ਼ਾਂ

December 11, 2025 7:15 pm

ਦੱਖਣੀ ਅਫਰੀਕਾ ਨੇ ਟੀ-20 ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 22 ਦੌਡ਼ਾਂ ਬਣਾ ਲੲੀਆਂ ਹਨ। ਦੱਖਣੀ ਅਫਰੀਕਾ ਵਲੋਂ ਕਵਿੰਟਨ ਡੀ ਕਾਕ ਤੇ ਰੀਜ਼ਾ ਹੈਂਡਰਿਕਸ ਸਲਾਮੀ ਬੱਲੇਬਾਜ਼ ਵਜੋਂ ੳੁਤਰੇ ਤੇ ਤੇਜ਼ ਗਤੀ ਨਾਲ ਦੌਡ਼ਾਂ ਬਣਾੳੁਣ ਦੀ ਸ਼ੁਰੂਆਤ ਕੀਤੀ।

This Live Blog has Ended
Advertisement
Tags :
#2ndT20I #Mullanpur #Mohali #TossUpdate #Cricket#INDvSA #T20I #CricketNews #TeamIndia #SuryakumarYadav#MenInBlue #Proteas
Show comments